ਗੁਰੂਦੁਆਰਾ ਸ੍ਰੀ ਨਾਨਕਸਰ ਸਾਹਿਬ ਚਹਿਲ ਦੀ ਕਮੇਟੀ ਵੱਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ
ਭਾਦਸੋਂ 17 ਮਈ ( ਜਗਜੀਤ ਸਿੰਘ ਕੈਂਥ)
ਗੁਰੂਦੁਆਰਾ ਸ੍ਰੀ ਨਾਨਕਸਰ ਸਾਹਿਬ ਦੀ ਕਮੇਟੀ ਵੱਲੋਂ ਪਿੰਡ ਚਹਿਲ ਦੇ ਬਾਰਵੀਂ ਜਮਾਤ ਦੇ ਗੁਰਲੀਨ ਕੌਰ ਨਾਨ ਮੈਡੀਕਲ 94%, ਗੁਰਲੀਨ ਕੌਰ ਕਮਰਸ 87%, ਅਮਨਪ੍ਰੀਤ ਸਿੰਘ ਨਾਨ ਮੈਡੀਕਲ 82%, ਗੁਰਸਿਮਰਨਜੀਤ ਕੋਰ ਨਾਨ ਮੈਡੀਕਲ 80%, ਕੋਮਲਪ੍ਰੀਤ ਕੌਰ ਮੈਡੀਕਲ 80%
ਨੰਬਰ ਲੈਣ ਵਾਲੇ ਬੱਚਿਆਂ ਨੂੰ ਗੁਰੂਦੁਆਰਾ ਸ੍ਰੀ ਨਾਨਕਸਰ ਵਿਖੇ ਚੁਪਹਿਰਾ ਸਹਿਬ ਦੇ ਸਮਾਗਮ ਦੌਰਾਨ ਕਾਪੀਆਂ,ਪੈਨ, ਟਰਾਫ਼ੀਆਂ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਬਾਬਾ ਮਹਿੰਦਰ ਸਿੰਘ ਨੇ ਬੱਚਿਆਂ ਨੂੰ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਤੇ ਤਰੱਕੀ ਕਰਨ ਦਾ ਆਸ਼ੀਰਵਾਦ ਦਿੱਤਾ। ਤੇਜਿੰਦਰ ਸਿੰਘ ਪੰਧੇਰ ਪ੍ਰਧਾਨ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਉਹਨਾਂ ਦੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਗਲੇ ਸਾਲ ਪਿੰਡ ਚਹਿਲ ਦੇ ਅੱਠਵੀਂ, ਦਸਵੀਂ, ਬਾਰਵੀਂ ਜਮਾਤ ਵਿੱਚੋਂ 90% ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਨੂੰ ਹਰੇਕ ਸਾਲ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹੋਰਨਾ ਵਿਦਿਆਰਥੀਆਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਸਖਤ ਮਿਹਨਤ ਕਰਕੇ ਵਧੀਆ ਪੁਜੀਸ਼ਨਾਂ ਹਾਸਲ ਕਰਨੀਆਂ ਚਾਹੀਦੀ ਹਨ। ਇਸ ਮੌਕੇ ਤੇਜਿੰਦਰ ਸਿੰਘ ਪੰਧੇਰ, ਭੁਪਿੰਦਰਪਾਲ ਸਿੰਘ ਢਿੱਲੋਂ, ਰਵੇਲ ਸਿੰਘ ਸੈਣੀ, ਰਾਜਿੰਦਰ ਸਿੰਘ ਬੋਬੀ, ਬਾਬਾ ਮਹਿੰਦਰ ਸਿੰਘ,ਰਾਮ ਸਿੰਘ ਪੰਧੇਰ,ਪਰਦੀਪ ਸਿੰਘ, ਗਗਨਦੀਪ ਸਿੰਘ ਅਤੇ ਸਮੂਹ ਸੰਗਤ ਹਾਜ਼ਰ ਸਨ।