ਫ਼ਰੀ ਥੈਰਪੀ ਕੈਂਪ ਗੁਰਦੁਆਰਾ ਰੋੜੀ ਸਾਹਿਬ, ਚੈਹਿਲ ਵਿਖੇ 25 ਮਈ ਦਿਨ ਸੋਮਵਾਰ ਨੂੰ
ਭਾਦਸੋਂ 22 ਮਈ ( ਜਗਜੀਤ ਸਿੰਘ ਕੈਂਥ)
ਪਿੰਡ ਚਹਿਲ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ 25 ਮਈ ਦਿਨ ਸੋਮਵਾਰ ਨੂੰ 10.00 ਵਜੇ ਤੋਂ 4.00 ਵਜੇ ਤੱਕ ਮਨਦੀਪ ਫਿਜ਼ਿਓਥਰੈਪੀ ਕਲੀਨਿਕ ਚਹਿਲ ਅਤੇ ਐਨ.ਆਈ. ਐਸ. ਹਰਪ੍ਰੀਤ ਸਿੰਘ (ਸਪੋਰਟਸ ਕੋਚ) ਮਾਸਪੇਸ਼ੀਆਂ ਦੇ ਮਾਹਿਰ ਵੱਲੋਂ ਫਰੀ ਥੈਰਪੀ ਕੈਂਪ ਲਗਾਇਆ ਜਾ ਰਿਹਾ ਹੈ। ਡਾ. ਮਨਦੀਪ ਕੌਰ ਫਿਜਿਓਥੈਰੇਪਿਸਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਸਰਵਾਈਕਲ ਦਰਦ, ਪਿੱਠ ਦਰਦ,ਮਾਸਪੇਸ਼ੀਆਂ ਦੇ ਖਿਚਾਅ, ਡਿਸਕ ਸਮੱਸਿਆ,ਮੋਢੇ ਦਾ ਦਰਦ, ਸਾਇਟਿਕਾ ਦਰਦ,ਖੇਡਾਂ ਦੀਆਂ ਸੱਟਾਂ, ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਦਾ ਥੈਰਪੀ ਰਾਹੀਂ ਇਲਾਜ ਕੀਤਾ ਜਾਵੇਗਾ। ਇਸ ਮੌਕੇ ਪਹੁੰਚ ਰਹੇ ਡਾ. ਸਹਿਬਾਨ ਡਾ. ਮਨਦੀਪ ਕੌਰ ਫਿਜਿਓਥੈਰੇਪਿਸਟ, ਐਨ.ਆਈ. ਐਸ. ਹਰਪ੍ਰੀਤ ਸਿੰਘ (ਸਪੋਰਟਸ ਕੋਚ) ਮਾਸਪੇਸ਼ੀਆਂ ਦੇ ਮਾਹਿਰ ਮਰੀਜ਼ਾਂ ਦਾ ਚੈੱਕ ਅੱਪ ਕਰਨਗੇ।