ਸਾਬਕਾ ਸਰਪੰਚ ਮਹਿੰਗਾ ਸਿੰਘ ਭੜੀ ਨੇ ਕਿਸਾਨ ਯੂਨੀਅਨ ਡਕੌਂਦਾ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਫੰਡ ਦੇ ਤੌਰ ਤੇ ਕੀਤੀ ਭੇਟ।
ਅਮਲੋਹ,29, ਨਵੰਬਰ : ਜਿਹੜੀਆਂ ਕਿਸਾਨ ਯੂਨੀਅਨ, ਕਿਸਾਨਾਂ ਦੇ ਹੱਕਾਂ ਦੀ ਹਮੇਸ਼ਾ ਲੜਾਈ ਲੜਦੀਆਂ ਹਨ ਉਹਨਾਂ ਕਿਸਾਨ ਯੂਨੀਅਨਾਂ ਨੂੰ ਲੋਕ ਹਮੇਸ਼ਾ ਯਾਦ ਰੱਖਦੇ ਹਨ। ਕਿਉਂ ਕਿ ਉਹਨਾਂ ਵੱਲੋਂ ਲੜੀ ਲੜਾਈ ਇੱਕ ਗਰੀਬ ਕਿਸਾਨ ਨਾਲ ਹੋ ਰਹੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਹੀ ਨਹੀਂ ਦਿੰਦੀ ਸਗੋਂ ਪੰਜਾਬ ਦੇ ਹੱਕਾਂ ਤੇ ਪਹਿਰਾ ਦੇਣ ਲਈ ਇਹ ਯੂਨੀਅਨਾ ਕੇਂਦਰ ਤੇ ਸੂਬਾ ਸਰਕਾਰਾਂ ਨਾਲ ਵੀ ਹਿੱਕ ਡਾਹ ਕਿ ਲੜਾਈ ਲੜਦੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵਕ ਮਿਸਤਰੀ ਰਾਮ ਸਿੰਘ ਮਠਾੜੂ ਨੇ ਅੱਜ ਸਾਬਕਾ ਸਰਪੰਚ ਮਹਿੰਗਾ ਸਿੰਘ ਭੜੀ ਪਨੈਚਾ ਦੇ ਗ੍ਰਹਿ ਵਿਖੇ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੇ ਅਹੁਦੇਦਾਰਾਂ ਦੇ ਸਨਮਾਨ ਵਿੱਚ ਰੱਖੇ ਭਰਵੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਸਾਬਕਾ ਸਰਪੰਚ ਮਹਿੰਗਾ ਸਿੰਘ ਭੜੀ ਵੱਲੋਂ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਇਕਾਈ ਭੜੀ ਪਨੈਚਾ ਨੂੰ ਫੰਡ ਦੇ ਰੂਪ ਵਿੱਚ 51 ਹਜ਼ਾਰ ਰੁਪਏ ਦੀ ਰਾਸ਼ੀ ਵੀ ਦਿੱਤੀ ਗਈ। ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੇ ਪ੍ਰੈੱਸ ਸਕੱਤਰ ਸੋਹਣ ਲਾਲ ਭੜੀ ਨੇ ਕਿਹਾ ਕਿ ਕਿਸਾਨ ਯੂਨੀਅਨ ਡਕੌਂਦਾ ਕਿਸਾਨਾਂ ਦੀ ਆਪਣੀ ਯੂਨੀਅਨ ਹੈ। ਜਿਸ ਵੀ ਕਿਸਾਨ ਜਾ ਹੋਰ ਵਿਆਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਹੋ ਰਹੀ ਹੋਵੇ ਉਹ ਤੁਰੰਤ ਕਿਸਾਨ ਯੂਨੀਅਨ ਦੇ ਧਿਆਨ ਵਿੱਚ ਲਿਆਉਣ ਤਾ ਜੋ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਸੋਹਣ ਭੜੀ ਨੇ ਸਾਬਕਾ ਸਰਪੰਚ ਮਹਿੰਗਾ ਸਿੰਘ ਭੜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਯੂਨੀਅਨ ਦੇ ਕਿਸਾਨੀ ਸਘੰਰਸ਼ ਤੇ ਕੰਮਾ ਕਾਰਾ ਨੂੰ ਦੇਖਦੇ ਹੋਏ ਇੱਕ ਵੱਡੀ 51 ਹਜ਼ਾਰ ਦੀ ਰਾਸ਼ੀ ਫੰਡ ਵਜੋਂ ਦਿੱਤੀ ਗਈ। ਇਸ ਮੌਕੇ ਤੇ ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਬਲਾਕ ਪ੍ਰਧਾਨ ਸਰਬਜੀਤ ਸਿੰਘ, ਸਰਪੰਚ ਹਰਿੰਦਰ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਤਰਲੋਚਨ ਸਿੰਘ ਮੀਤ ਪ੍ਰਧਾਨ, ਬਲਵੰਤ ਸਿੰਘ ਖਜਾਨਚੀ, ਸਰਬਜੀਤ ਸਿੰਘ, ਸੁਦਾਗਰ ਸਿੰਘ ਜੱਗੀ, ਪ੍ਰਧਾਨ ਹਰਵਿੰਦਰ ਕਾਲਾ ਭੜੀ, ਜਸਵੀਰ ਸਿੰਘ,ਬੰਤ ਸਿੰਘ, ਗੁਰਸੇਵਕ ਸਿੰਘ, ਪ੍ਰਭਜੋਤ ਸਿੰਘ, ਮਲਕੀਤ ਸਿੰਘ, ਨਵਜੋਤ ਸਿੰਘ, ਭਗਵੰਤ ਸਿੰਘ, ਜਗਦੀਪ ਸਿੰਘ, ਬਲਵਿੰਦਰ ਸਿੰਘ ਗਿਆਨੀ,ਰੋਸ਼ਨਪ੍ਰੀਤ ਸਿੰਘ, ਬਲਵਿੰਦਰ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਨਰਿੰਦਰ ਸਿੰਘ, ਗੁਰਮੇਲ ਸਿੰਘ, ਗੁਰਕੀਰਤ ਸਿੰਘ,ਧਰਮ ਸਿੰਘ ਕਾਲਾ, ਅਵਤਾਰ ਸਿੰਘ, ਅਮਨਪ੍ਰੀਤ ਸਿੰਘ, ਰਣਧੀਰ ਸਿੰਘ, ਪਲਵਿੰਦਰ ਸਿੰਘ, ਲਖਵੀਰ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ,ਹਾਕਮ ਸਿੰਘ,ਜੋਤੀ ਸਿੰਘ, ਜਗਜੀਤ ਸਿੰਘ, ਮਨਜੀਤ ਸਿੰਘ ਬਿੱਲੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ: ਕਿਸਾਨ ਯੂਨੀਅਨ ਡਕੌਂਦਾ ਇਕਾਈ ਪਿੰਡ ਭੜੀ ਪਨੈਚਾ ਨੂੰ ਸਾਬਕਾ ਸਰਪੰਚ ਮਹਿੰਗਾ ਸਿੰਘ ਭੜੀ 51 ਹਜ਼ਾਰ ਰੁਪਏ ਦੀ ਰਾਸ਼ੀ ਫੰਡ ਦੇ ਰੂਪ ਵਿੱਚ ਦੇਣ ਸਮੇਂ ਯੂਨੀਅਨ ਦੇ ਆਗੂਆਂ ਨਾਲ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼