ਅਮਲੋਹ ਸਕੂਲ ਦੇ 101 ਸਾਲ ਪੂਰੇ ਹੋਣ ‘ਤੇ ਕੀਤਾ ਸਮਾਗਮ
ਅਮਲੋਹ, (ਅਜੇ ਕੁਮਾਰ): ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤਵਿਭਾਗ ਵਿੱਚ ਕ੍ਰਾਂਤੀਕਾਰੀ ਫੈਸਲੇ ਕੀਤੇ ਜਾ ਰਹੇ ਹਨ ਜਿਨ੍ਹਾ ਸੱਦਕਾ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦੇ ਕੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੇਰੇ ਸਹੂਲਤਾਂ ਦਿਤੀਆਂ ਜਾ ਰਹੀ ਹੈ ਅਤੇ ਕਰੋੜਾਂ ਰੁਪਏ ਦਾ ਸਮਾਨ ਭੇਜਿਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਕੂਲ ਆਫ ਐਮੀਨੈਂਸ ਦੇ 101 ਸਾਲਾ ਸਥਾਪਨਾ ਸਮਾਗਮ ਦੌਰਾਨ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਉਨ੍ਹਾਂ ਦੇ ਭਰਾ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਨੇ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਕੂਲ ਵਿਚ ਆਸਟਰੋਟਰਫ ਲਗਾਇਆ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਵਪ੍ਰੀਤ ਸਿੰਘ ਲਵੀ ਅਤੇ ਪ੍ਰਿੰਸੀਪਲ ਇਕਬਾਲ ਸਿੰਘ ਨੇ ਜੀ ਆਇਆ ਕਿਹਾ ਅਤੇ ਸਕੂਲ ਪ੍ਰਾਪਤੀਆਂ ਦਾ ਜਿਕਰ ਕਰਦਿਆ ਦੱਸਿਆ ਕਿ ਇਹ ਸਕੂਲ ਜੋ ਪਹਿਲਾਂ ਮਿਡਲ ਸਕੂਲ ਸੀ ਉਸ ਦਾ 14 ਜਨਵਰੀ 1924 ਨੂੰ ਨਾਭਾ ਸਟੇਟ ਦੇ ਪ੍ਰਸ਼ਾਸਨਕ ਜੇ. ਵਿਲਸਨ ਜੌਹਨਸਟਨ ਨੇ ਮਿਡਲ ਸਕੂਲ ਬਣਾਇਆ ਸੀ ਉਪਰੰਤ ਸੀਨੀਅਰ ਸੈਕੰਡਰੀ, ਸਮਾਰਟ ਸਕੂਲ ਅਤੇ ਮੌਜੂਦਾ ਸਰਕਾਰ ਨੇ ਸਕੂਲ ਆਫ ਐਮੀਨੈਸ ਸਕੀਮ ਅਧੀਨ ਲਿਆਦਾ ਜਿਸ ਨਾਲ ਇਲਾਕੇ ਦੇ ਵਿਦਿਆਰਥੀ ਮੈਡੀਕਲ, ਨਾਨ ਮੈਡੀਕਲ, ਕਮਰਸ ਅਤੇ ਹੋਰ ਕਲਾਸਾਂ ਵਿੱਚ ਦਾਖਲੇ ਲੈ ਕੇ ਸਕੂਲ ਦਾ ਨਾਮ ਉਚਾ ਕਰ ਰਹੇ ਹਨ। ਇਸ ਮੌਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਣ ਉਪਰੰਤ ਲੰਗਰ ਚਲਾਇਆ ਗਿਆ। ਸਮਾਗਮ ਵਿਚ ਰਿਟ. ਡਾਇਰੈਕਟਰ ਰੋਸਨ ਸੂਦ, ਸਾਬਕਾ ਪ੍ਰਿੰਸੀਪਲ ਡਾ .ਕਮਲਜੀਤ ਕੌਰ ਬੈਨੀਪਾਲ, ਅਰਚਨਾ ਮਹਾਜਨ, ਡਾ. ਨਰਿੰਦਰ ਸਿੰਘ, ਸੰਦੀਪ ਸਿੰਘ ਨਾਗਰ ਜਸਪਾਲ ਸਿੰਘ ਮੰਡੌਰ, ਚੇਅਰਪਰਸਨ ਸੁਖਵਿੰਦਰ ਕੌਰ, ਸਿਕੰਦਰ ਸਿੰਘ ਗੋਗੀ, ਭੁਪਿੰਦਰ ਸਿੰਘ ਪਿੰਟੀ, ਰੰਜੂ ਬਾਲਾ, ਦਵਿੰਦਰ ਸਿੰਘ ਰਹਿਲ, ਅੱਛਰ ਦੇਵ, ਲੈਕਚਰਾਰ ਦਲਵੀਰ ਸਿੰਘ ਸੰਧੂ, ਰਾਮ ਸਰਨ ਸੂਦ, ਵੀਰਪਾਲ ਸਿੰਘ, ਈਸ਼ਵਰ ਚੰਦਰ, ਰਜਿੰਦਰ ਸਿੰਘ, ਮਾਸਟਰ ਧਰਮ ਸਿੰਘ ਰਾਈਏਵਾਲ, ਜਸਬੀਰ ਸਿੰਘ ਮਠਾੜੂ, ਸੋਹਲ ਲਾਲ, ਸੁਰਜੀਤ ਸਿੰਘ ਸੀਤ, ਸਤਵਿੰਦਰ ਸਿੰਘ, ਅਮਰੀਕ ਸਿੰਘ ਅਕਾਲਗੜ੍ਹ, ਮੀਨੂੰ ਪਜਨੀ, ਸਰੀਤਾ ਸ਼ਰਮਾ ਅਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਸਮਾਗਮ ਦੌਰਾਨ ਪ੍ਰਿੰਸੀਪਲ ਇਕਬਾਲ ਸਿੰਘ ਅਤੇ ਹੋਰ ਮੁੱਖ-ਮਹਿਮਾਨ ਮਨਿੰਦਰ ਸਿੰਘ ਮਨੀ ਬੜਿੰਗ ਦਾ ਸਨਮਾਨ ਕਰਦੇ ਹੋਏ