ਲਕਸ਼ਿਆ ਸਪੈਸ਼ਲ ਸਕੂਲ ਤਲਾਣੀਆਂ ‘ਚ ਲੋਹੜੀ ਦਾ ਤਿਉਹਾਰ ਮਨਾਇਆ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਪੰਜਾਬੀ ਸੱਭਿਆਚਾਰ ’ਚ ਬੇਹੱਦ ਖਾਸ ਸਥਾਨ ਰੱਖਦੇ ਲੋਹੜੀ ਦੇ ਇਤਿਹਾਸਕ ਤਿਉਹਾਰ ਨਾਲ ਧਾਰਮਿਕ ਅਤੇ ਸਮਾਜਿਕ ਲਹਿਰਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਕਸ਼ਿਆ ਸਪੈਸ਼ਲ ਸਕੂਲ ਤਲਣੀਆ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਹਰਮਨਪ੍ਰੀਤ ਸਿੰਘ ਵਾਤਾਵਰਣ ਪ੍ਰੇਮੀ ਨੇ ਲੋਹੜੀ ਦਾ ਤਿਉਹਾਰ ਮਨਾਉਂਦਿਆ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਅਸੀ ਧੀਆਂ ਅਤੇ ਪੁੱਤਰਾਂ ਦੀ ਲੋਹੜੀ ਮਨਾਉਣ ਦਾ ਕਾਰਜ ਕਰਦੇ ਹਾਂ ਉਥੇ ਹੀ ਸਾਨੂੰ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬੱਚੀਆਂ ਨਾਲ ਵੀ ਆਪਣੇ ਤਿਉਹਾਰ ਮਨਾਉਣੇ ਚਾਹੀਦੇ ਹਨ ਤਾਂ ਜੋ ਇਹ ਆਪਣੇ ਆਪ ਨੂੰ ਸਮਾਜ ਤੋ ਅਲੱਗ-ਥਲੱਗ ਨਾ ਸਮਝਣ। ਇਸ ਮੌਕੇ ਪ੍ਰਿੰਸੀਪਲ ਪ੍ਰੀਤੀ ਵਿਸ਼ਾਲ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬੱਚੀਆਂ ਵੀ ਸਾਡੇ ਸਮਾਜ ਦਾ ਹਿੱਸਾ ਹਨ, ਸਾਨੂੰ ਇਹ ਸਾਂਝਾ ਤਿਉਹਾਰ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬੱਚੀਆਂ ਨੂੰ ਵੀ ਆਪਣੇ ਨਾਲ ਲੈ ਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਰਿਸ਼ਤਿਆਂ ਦਾ ਤਿਉਹਾਰ ਲੋਹੜੀ ਸਕੂਲ ਵਿਖੇ ਲੋਹੜੀ ਬਾਲ ਕੇ ਮਨਾਇਆ ਗਿਆ। ਇਸ ਮੌਕੇ ਸਕੂਲ ਵੱਲੋਂ ਸਹਿਯੋਗੀ ਸੱਜਣਾ ਨਾਲ ਮਿਲਕੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬੱਚੀਆਂ ਨੂੰ ਉਪਹਾਰ ਵੀ ਦਿੱਤੇ ਗਏ ਅਤੇ ਬੱਚਿਆ ਵੱਲੋਂ ਗਿੱਧਾ, ਭੰਗੜਾ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਰਜਿੰਦਰ ਕੌਰ, ਯੋਗਾ ਅਧਿਆਪਕ ਦੀਪਕ, ਕੋਮਲ ਹੀਆ ਸ਼ਰਮਾ, ਹਨਿਸ਼ ਸ਼ਰਮਾ, ਪਰਮਜੀਤ ਸਿੰਘ , ਵਿਦਿਆਰਥੀ ਮਨਮਿਤਰ ਸਿੰਘ, ਕੰਵਲਜੀਤ ਸਿੰਘ, ਪ੍ਰਿਤਪਾਲ ਸਿੰਘ, ਰਾਹੁਲ, ਬੇਬੀ, ਪ੍ਰਿੰਸ, ਰਜਨੀ, ਯਸ਼ ਅਤੇ ਅਸ਼ਮੀਤ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਲਕਸ਼ਿਆ ਸਕੂਲ ‘ਚ ਲੋਹੜੀ ਮਨਾਉਂਦੇ ਹੋਏ ਵਿਦਿਆਰਥੀ ਅਤੇ ਅਧਿਆਪਕ।

Leave a Comment