ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਜੀ.ਆਰ.ਪੀ. ਸਰਹਿੰਦ ਵੱਲੋਂ ਟਰੇਨ ਵਿੱਚੋਂ ਲਾਵਾਰਸ ਬੱਚੀ ਬਾਰੇ ਸੂਚਨਾ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਬੱਚੀ ਦਾ ਨਾਮ ਪ੍ਰਿੰਅਕਾ ਹੈ ਅਤੇ ਉਮਰ ਲੱਗਭਗ 12-13 ਸਾਲ ਦੀ ਹੈ। ਬੱਚੀ ਅਮਰ ਪਾਲੀ ਐਕਸਪ੍ਰੈਸ ਟਰੇਨ ਵਿੱਚ ਇਕੱਲੀ ਜਾ ਰਹੀ ਸੀ। ਬੱਚੀ ਅਨੁਸਾਰ ਉਸਦੇ ਪਿਤਾ ਦਾ ਨਾਮ ਮਨੋਜ ਪ੍ਰਸਾਦ ਸਿੰਘ, ਮਾਤਾ ਦਾ ਨਾਮ ਕ੍ਰਾਂਤੀ ਦੇਵੀ, ਭੈਣਾਂ ਦਾ ਨਾਮ ਪ੍ਰੀਤੀ, ਸੋਨਾਲੀ, ਦੁਰਗਾ, ਰੂਪਾ, ਅੰਜਲੀ ਅਤੇ ਭਰਾ ਦਾ ਨਾਮ ਦਿਲਖੁਸ਼ ਹੈ। ਉਸ ਨੇ ਆਪਣਾ ਪਤਾ ਟੰਢਾਰੀ ਕਲ੍ਹਾਂ ਜਿਲ੍ਹਾ ਲੁਧਿਆਣਾ ਦੱਸਿਆ। ਉਸ ਦਾ ਰੰਗ ਸਾਵਲਾਂ, ਸਿਰ ਦੇ ਵਾਲ ਕੱਟੇ ਹੋਏ, ਕੱਦ ਕਰੀਬ ਸਾਢੇ 4 ਫੁੱਟ ਹੈ ਜਿਸ ਨੇ ਕਾਲੇ, ਨੀਲੇ, ਚਿੱਟੇ ਰੰਗ ਦਾ ਸਵੈਟਰ ਅਤੇ ਚਿੱਟੇ ਰੰਗ ਦੀ ਪੰਜਾਮੀ ਪਾਈ ਹੋਈ ਹੈ। ਉਸ ਦੇ ਪੈਰਾ ਵਿੱਚ ਕਾਲੇ ਰੰਗ ਦੀ ਸੈਂਡਲ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਡੀਡੀਆਰ ਕੱਟੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਬੱਚੀ ਦੇ ਮਾਪਿਆਂ ਬਾਰੇ ਜਾਣਦਾ ਹੈ ਤਾਂ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸੰਪਰਕ ਕਰੇ ਤਾਂ ਜੋ ਇਸ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਇਆਂ ਜਾ ਸਕੇ।
*ਫੋਟੋ ਕੈਪਸ਼ਨ: ਲਵਾਰਸ ਮਿਲੀ ਬੱਚੀ ਦੀ ਫ਼ੋਟੋ*