ਅਮਲੋਹ,(ਅਜੇ ਕੁਮਾਰ)
ਸ੍ਰੀ ਰਾਮੇਸ਼ਵਰ ਮਹਾਂ ਦੇਵ ਮੰਦਿਰ ਅਮਲੋਹ ਵਿਖੇ ਮਹਾਂ-ਸ਼ਿਵਰਾਤਰੀ ਨੂੰ ਮੁੱਖ ਰੱਖ ਕੇ ਮੰਦਰ ਦੀ ਕੀਰਤਨ ਮੰਡਲੀ ਵੱਲੋਂ 18 ਫਰਵਰੀ ਤੋਂ 26 ਫਰਵਰੀ ਤੱਕ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਭਜਨ ਕੀਰਤਨ ਕੀਤੇ ਜਾ ਰਹੇ ਹਨ। ਮੰਦਰ ਕਮੇਟੀ ਦੇ ਪ੍ਰਧਾਨ ਦਿਨੇਸ਼ ਗੋਇਲ ਨੇ ਦਸਿਆ ਕਿ ਮੰਦਰ ਵਿਚ ਮਹਾਂ-ਸ਼ਿਵਰਾਤਰੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਖੀਰ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਜਾਵੇਗਾ। ਕੀਰਤਨ ਦੌਰਾਨ ਭਜਨ ਮੰਡਲੀ ਦੀ ਸੰਤੋਸ਼ ਚਾਵਲਾ, ਸੁਰੀਤਾ ਦੇਵੀ, ਦੀਕਸ਼ਾ ਗੋਇਲ, ਸੁਮਨ ਗੋਇਲ, ਆਰਤੀ ਧੀਰ, ਸੁਪਨ ਸ਼ਰਮਾ, ਕੁਸਵ ਧੱਮੀ, ਸਵਰਨਾ ਲੁਟਾਵਾ, ਸਵੀਟੀ ਸ਼ਰਮਾ, ਅਰੁਨਾ ਸ਼ਰਮਾ, ਸਮਾਈਲੀ ਜਲੌਟਾ, ਸਰੋਜ਼ ਵਰਮਾ, ਰਮਨ ਰਾਣੀ, ਪ੍ਰੇਮ ਵਰਮਾ ਅਤੇ ਨਵਨੀਤ ਆਦਿ ਨੇ ਭਜਨਾਂ ਦਾ ਗੁਣਗਾਣ ਕਰਕੇ ਭਗਵਾਨ ਸ੍ਰੀ ਸਿਵ ਦੀ ਮਹਿਮਾ ਦਾ ਵਰਨਣ ਕੀਤਾ।
*ਫੋਟੋ ਕੈਪਸ਼ਨ: ਮਹਾਂ-ਸਿਵਰਾਤਰੀ ਨੂੰ ਮੁੱਖ ਰੱਖ ਕੇ ਭਜਨਾਂ ਦਾ ਗੁਣਗਾਣ ਕਰਦੀਆਂ ਹੋਈਆਂ ਮੰਡਲੀ ਦੀਆਂ ਔਰਤਾਂ।*