ਅਮਲੋਹ, (ਅਜੇ ਕੁਮਾਰ): ਮਾਨਵ ਭਲਾਈ ਮੰਚ ਅਮਲੋਹ ਵਲੋਂ ਲੋੜਵੰਦ ਪ੍ਰੀਵਾਰਾਂ ਨੂੰ ਹਰ ਮਹੀਨੇ ਰਾਸਨ ਵੰਡਣ ਲਈ 245ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ। ਇਸ ਮੌਕੇ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਜਗਦੀਸ਼ ਕੁਮਾਰ ਵਰਮਾ, ਕੁਲਵਿੰਦਰ ਸਿੰਘ ਮਹਿਮੀ, ਹੈਪੀ ਸੂਦ, ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਮਨਜਿੰਦਰ ਸਿੰਘ, ਭਗਵਾਨ ਸਿੰਘ, ਰਾਘਵ ਲੁਟਾਵਾ ਅਤੇ ਅਨੰਤ ਬੀਰ ਸਿੰਘ ਮਹਿਮੀ ਆਦਿ ਨੇ ਸਿਰਕਤ ਕੀਤੀ। ਉਨ੍ਹਾਂ ਦਸਿਆ ਕਿ ਮੰਚ ਵਲੋਂ ਜਿਥੇ ਹੋਰ ਸਮਾਜ ਭਲਾਈ ਦੇ ਕਾਰਜ਼ ਕਰਵਾਏ ਜਾਦੇ ਹਨ ਉਥੇ ਹਰ ਮਹੀਨੇ ਲੋੜਵੰਦ ਪ੍ਰੀਵਾਰਾਂ ਨੂੰ ਰਾਸ਼ਨ ਦਿਤਾ ਜਾਦਾ ਹੈ।
ਫੋਟੋ ਕੈਪਸ਼ਨ: ਮੰਚ ਦੇ ਅਹੁੱਦੇਦਾਰ ਲੋੜਵੰਦਾਂ ਨੂੰ ਰਾਸ਼ਨ ਤਕਸੀਮ ਕਰਦੇ ਹੋਏ।