*ਗੋਬਿੰਦਗੜ੍ਹ ਵਿੱਚ ਟ੍ਰੈਫਿਕ ਪੁਲਸ ਨੇ ਕੀਤੇ 200 ਚਲਾਨ*

*ਗੋਬਿੰਦਗੜ੍ਹ ਵਿੱਚ ਟ੍ਰੈਫਿਕ ਪੁਲਸ ਨੇ ਕੀਤੇ 200 ਚਲਾਨ*

 

*ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)*

 

ਸੀਨੀਅਰ ਪੁਲਸ ਕਪਤਾਨ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਿਸ਼ੇਸ਼ ਮੁਹਿੰਮ ਤਾਹਿਤ ਗੋਬਿੰਦਗੜ, ਸਰਹਿੰਦ ਅਤੇ ਖੁਮਾਣੋ ਆਦਿ ਸ਼ਹਿਰਾਂ ਦੇ ਟ੍ਰੈਫਿਕ ਮੁਲਾਜਮਾਂ ਵਲੋਂ ਵਿਸੇਸ ਚੈਕਿੰਗ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਜ਼ਿਲਾ ਟਰੈਫਿਕ ਇੰਚਾਰਜ਼ ਇੰਦਰਪ੍ਰੀਤ ਸਿੰਘ ਬਡੂੰਗਰ ਦੀ ਅਗਵਾਈ ਵਿੱਚ ਇਹ ਮੁਹਿੰਮ ਚਲਾਈ ਗਈ, ਜਿਸ ਤਾਹਿਤ ਗੋਬਿੰਦਗੜ ਲਾਲ ਬੱਤੀ ਚੋਂਕ ਤੋ ਸ਼ਹਿਰ ਦੇ ਦੋਨੋਂ ਪਾਸੇ ਨਾਕੇ ਲਗਾ ਕੇ ਅਤੇ ਗਸ਼ਤ ਕਰਦੇ ਹੋਏ ਸਰਵਿਸ ਰੋਡ ਤੇ ਟਰੱਕ ਗਲਤ ਪਾਰਕਿੰਗ ਕਰਨ ਅਤੇ ਹੋਰ ਧਰਾਵਾਂ ਤਾਹਿਤ 200 ਦੇ ਕਰੀਬ ਚਲਾਨ ਕੀਤੇ ਗਏ। ਇਸ ਮੋਕੇ ਗੋਬਿੰਦਗੜ ਟਰੈਫਿਕ ਇੰਚਾਰਜ ਵਰਿੰਦਰਜੀਤ ਸਿੰਘ ਵੀ ਹਾਜ਼ਰ ਸੀ। ਉਨ੍ਹਾਂ ਡਰਾਇਵਰ ਭਾਈਚਾਰੇ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

 

*ਫੋਟੋ ਕੈਪਸ਼ਨ: ਵਾਹਨਾਂ ਦੀ ਚੇਕਿੰਗ ਕਰਦੇ ਹੋਏ ਪੁਲਿਸ ਮੁਲਾਜਮ।*

Leave a Comment