
ਪਿੰਡ ਸਮਸ਼ਪੁਰ ‘ਚ ਮਜਦੂਰ ਦਿਵਸ ਮਨਾਇਆ
ਅਮਲੋਹ(ਅਜੇ ਕੁਮਾਰ)
ਪਿੰਡ ਸਮਸ਼ਪੁਰ ‘ਚ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਕਾਮਰੇਡ ਸੁਖਦੇਵ ਸਿੰਘ, ਗੁਰਸੇਵਕ ਸਿੰਘ, ਅਵਤਾਰ ਸਿੰਘ, ਸੁਖਚੈਨ ਸਿੰਘ ਦੰਗਰੇੜੀ ਅਤੇ ਨਵਾਬ ਖਾਂ ਸ਼ੇਰਪੁਰ ਮਾਜਰੀ ਆਦਿ ਨੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ। ਉਨ੍ਹਾਂ ਮਜਦੂਰਾਂ ਦੀਆਂ ਵੱਧ ਰਹੀਆਂ ਸਮੱਸਿਆਵਾਂ ‘ਤੇ ਗਹਿਰੀ ਚਿੰਤਾਂ ਪ੍ਰਗਟ ਕਰਦੇ ਹੋਏ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਮਜਦੂਰਾਂ ਨੂੰ ਇਕ ਪਲੇਟਫ਼ਾਰਮ ‘ਤੇ ਇਕਠੇ ਹੋਣ ਦੀ ਅਪੀਲ ਕੀਤੀ। ਇਸ ਮੌਕੇ ਝੰਡਾ ਲਹਿਰਾਉਂਣ ਦੀ ਰਸਮ ਵੀ ਅਦਾ ਕੀਤੀ ਗਈ।
ਫ਼ੋਟੋ ਕੈਪਸਨ: ਕਾਮਰੇਡ ਸੁਖਦੇਵ ਸਿੰਘ ਅਤੇ ਹੋਰ ਪਿੰਡ ਸਮਸ਼ਪੁਰ ਵਿਚ ਮਜਦੂਰ ਦਿਵਸ ਮੌਕੇ ਝੰਡਾ ਲਹਿਰਾਉਂਣ ਦੀ ਰਸਮ ਅਦਾ ਕਰਦੇ ਹੋਏ