ਕਾਂਗਰਸ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਅਗਵਾਈ ‘ਚ ਕਾਂਗਰਸ ਵਰਕਰਾਂ ਦੀ ਹੋਈ ਅਹਿਮ ਮੀਟਿੰਗ
2027 ਵਿੱਚ ਕਾਂਗਰਸ ਦੀ ਸਰਕਾਰ ਬਣਨੀ ਤੈਅ-ਸਲਾਣਾ
ਅਮਲੋਹ(ਅਜੇ ਕੁਮਾਰ)
ਕਾਂਗਰਸ ਵਰਕਰਾਂ ਦੀ ਅਮਲੋਹ ਦਫਤਰ ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਂਗਰਸ ਦੀ ਮਜ਼ਬੂਤੀ ਲਈ ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਜਿਸ ਵਿਚ ਪਾਰਟੀ ਦੇ ਪੁਰਾਣੇ ਵਰਕਰਾਂ ਅਤੇ ਆਗੂਆਂ ਨੇ ਸਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰੀ ਸਲਾਣਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾ ਕੀਤੇ ਵਾਹਦੇ ਪੂਰੇ ਕਰਨ ਦੀ ਥਾਂ ਪੰਜਾਬ ਵਿਚ ਦਿਨ ਦਿਹਾੜੇ ਕਤਲ, ਚੋਰੀਆਂ ਅਤੇ ਡਾਕੇ ਪੈ ਰਹੇ ਹਨ ਜਿਸ ਕਾਰਣ ਹਰ ਵਿਅਕਤੀ ਆਪਣੇ ਆਪਨੂੰ ਅਸੁਰਖਿਅਤ ਸਮਝ ਰਿਹਾ ਹੈ। ਉਨ੍ਹਾਂ ਕਿਸਾਨਾਂ ਦੀ ਫੜ੍ਹੋ ਫੜੀ ਕਰਨ ਦੀ ਵੀ ਅਲੋਚਨਾ ਕਰਦਿਆ ਕਿਹਾ ਕਿ ਇਹ ਸਾਰਾ ਕੁਝ ਭਾਜਪਾ ਦੀ ਕੇਦਰ ਸਰਕਾਰ ਦੇ ਇਸਾਰੇ ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨਸ਼ਿਆਂ ਦੇ ਵੱਧ ਰਹੇ ਰੂਝਾਂਨ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਦੀਆਂ ਲੂੰਬੜਚਾਲਾਂ ਨੂੰ ਸਮਝ ਚੁਕੇ ਹਨ ਅਤੇ 2027 ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ। ਮੀਟਿੰਗ ਨੂੰ ਐਡਵੋਕੇਟ ਦੇਵ ਰਤਨ, ਸੰਮਤੀ ਮੈਬਰ ਬਲਵੀਰ ਸਿੰਘ ਮਿੰਟੁ, ਕੌਂਸਲਰ ਕੁਲਵਿੰਦਰ ਸਿੰਘ, ਕਮਲਜੀਤ ਕੌਰ, ਗੁਰਮੀਤ ਸਿੰਘ ਟਿੱਬੀ, ਕਿਸਾਨ ਕਾਂਗਰਸ ਦੇ ਅਮਨਦੀਪ ਸਿੰਘ, ਡਾ. ਹਰਿੰਦਰ ਸਿੰਘ ਸਾਹੀ, ਮਾਸਟਰ ਮਨੋਹਰ ਲਾਲ, ਜਗਦੀਸ਼ ਸਿੰਘ ਦੀਸ਼ਾ ਸੌਟੀ, ਜਗਤਾਰ ਸਿੰਘ ਤੰਗਰਾਲਾ, ਰਾਮ ਸਰੂਪ ਥੌਰ, ਸੁਰਿੰਦਰ ਜਿੰਦਲ, ਐਡਵੋਕੇਟ ਮੇਲਾ ਰਾਮ, ਬੱਬੂ ਰਾਣਾ, ਸੱਤਪਾਲ ਲੁਟਾਵਾ, ਐਡਵੋਕੇਟ ਯਾਦਵਿੰਦਰ ਸਿੰਘ, ਗੰਗਾ ਪੂਰੀ ਅਮਲੋਹ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਅਜੀਬਲੋਚਨ ਸ਼ਰਮਾ, ਜਸਵੰਤ ਰਾਏ ਸ਼ਰਮਾ, ਨਰੇਸ ਸਰਮਾ, ਹਰਮਿੰਦਰ ਕੌਰ, ਰਣਜੀਤ ਕੌਰ, ਰਾਜੀਵ ਬੈਸ, ਮਨਦੀਪ ਸ਼ਰਮਾ, ਭਗਵਾਨ ਦਾਸ ਮਾਜਰੀ, ਨਿਰਮਲ ਸਿੰਘ, ਅਨਿਲ ਲੁਟਾਵਾ, ਸੰਜੀਵ ਧੰਮੀ, ਸਿੰਦਰ ਮੋਹਨ ਪੁਰੀ, ਰਾਜਾ ਰਾਮ, ਖਜਾਨਾ ਰਾਮ, ਹੈਪੀ ਗਰਗ, ਬਿੱਲੂ ਮਸ਼ਾਲ, ਮਲਹਾਰ ਸਿੰਘ, ਮਹਿੰਦਰ ਪਜਨੀ, ਬਿੱਕਰ ਸਿੰਘ ਦੀਵਾ, ਨੰਬਰਦਾਰ ਹਰਚੰਦ ਸਿੰਘ, ਰਕੇਸ ਕੁਮਾਰ ਗੋਗੀ, ਖਜਾਨਾ ਰਾਮ, ਐਸਸੀ ਸੈਲ ਦੇ ਪ੍ਰਧਾਨ ਜਗਤਾਰ ਸਿੰਘ ਤੰਗਰਾਲਾ, ਮਹਿਲਾ ਕਾਂਗਰਸ ਦੀ ਪ੍ਰਧਾਨ ਹਰਵਿੰਦਰ ਕੌਰ, ਭੁਪਿੰਦਰ ਕੌਰ ਸ਼ਾਹਪੁਰ, ਦਲਜੀਤ ਸਿੰਘ ਸਾਹਪੁਰ, ਗੁਰਬਚਨ ਸਿੰਘ ਕਾਹਨਪੁਰਾ, ਬਲਜੀਤ ਸਿੰਘ ਮਰਾਰੜੂ, ਹਰਪ੍ਰੀਤ ਸਿੰਘ ਗੁਰਧਨਪੁਰ, ਜੱਗੀ ਵੜੈਚਾਂ, ਸੋਨੀ ਰਤਨਪਾਲੋ, ਹਰਬੰਸ ਸਿੰਘ ਬਡਾਲੀ, ਪ੍ਰੀਤਮ ਸਿੰਘ ਬੈਣਾ, ਬਿਟੂ ਬੁੱਗਾ, ਜਗਰੂਪ ਸਲਾਣੀ, ਸੁਖਵਿੰਦਰ ਸਿੰਘ ਲੰਬਰਦਾਰ, ਅਮਨ ਰਾਜਗੜ੍ਹ ਛੰਨਾ, ਗੁਰਜੀਤ ਸਿੰਘ ਤੰਗਰਾਲਾ, ਕਸ਼ਮੀਰਾ ਸਿੰਘ ਧਰਮਗੜ੍ਹ, ਸੁੱਖਾ ਖੁੰਮਣਾ, ਰਜਿੰਦਰ ਸਿੰਘ ਸਲਾਣੀ, ਸੁਖਬੀਰ ਸਿੰਘ ਰਾਜੂ ਕਾਹਨਪੁਰਾ, ਭੂਸਣ ਸ਼ਰਮਾ, ਸੁੱਖ ਰਾਏਪੁਰ, ਸ਼ਸ਼ੀ ਸ਼ਰਮਾ ਅਤੇ ਪੀਏ ਮਨਪ੍ਰੀਤ ਸਿੰਘ ਮਿੰਟਾ ਆਦਿ ਨੇ ਸੰਬੋਧਨ ਕੀਤਾ।
ਫ਼ੋਟੋ ਕੈਪਸਨ: ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।