50 ਨਸ਼ੀਲੇ ਟੀਕੇ, 50 ਸ਼ੀਸ਼ੀਆਂ, 1500 ਰੁਪਏ ਸਮੇਤ ਇੱਕ ਵਿਅਕਤੀ ਗ੍ਰਿਫਤਾਰ
ਮਾਰਚ 29 (ਜਗਜੀਤ ਸਿੰਘ) ਸੀਆਈਏ ਸਟਾਫ ਸਰਹਿੰਦ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 50 ਨਸ਼ੀਲੇ ਟੀਕੇ, 50 ਸ਼ੀਸ਼ੀਆਂ ਅਤੇ 1500 ਰੁਪਏ ਨਗਦੀ ਸਮੇਤ ਕਾਬੂ ਕਰਕੇ ਥਾਣਾ ਮੁਲੇਪੁਰ ਵਿਖੇ ਮਾਮਲਾ ਦਰਜ ਕੀਤਾ ਹੈ। ਕਪਤਾਨ ਪੁਲੀਸ ਰਕੇਸ਼ ਯਾਦਵ ਅਤੇ ਸੀਆਈਏ ਇੰਚਾਰਜ਼ ਅਮਰਬੀਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਇੰਦਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸਤ ਅਤੇ ਚੈਕਿੰਗ ਦੌਰਾਨ ਸਰਹਿੰਦ ਤੋਂ ਪਟਿਆਲਾ ਸਾਈਡ ਨੂੰ ਜਾ ਰਹੇ ਸੀ ਕਿ ਬਿਜਲੀ ਗਰਿੱਡ ਪਿੰਡ ਚੌਰਵਾਲਾ ਕਰਾਸ ਕਰਨ ਲੱਗੇ ਤਾਂ ਲਿੰਕ ਰੋਡ ਬਦੋਛੀ ਕਲਾਂ ਸਾਈਡ ਵੱਲੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਪਿਆ ਅਤੇ ਉਸ ਨੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਕਣਕ ਦੇ ਖੇਤਾਂ ‘ਤੇ ਸੜਕ ਦੇ ਨਾਲ ਖਾਲੀ ਥਾਂ ਵਿੱਚ ਸੁੱਟ ਦਿੱਤਾ। ਉਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪੁੱਛਿਆ ਤਾਂ ਇਸ ਨੇ ਆਪਣਾ ਨਾਮ ਅਜੇ ਮੁਹੰਮਦ ਵਾਸੀ ਪਿੰਡ ਖਰੌੜਾ ਦੱਸਿਆ। ਉਸ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਉਸ ਨੂੰ ਫਤਹਿਗੜ੍ਹ ਸਾਹਿਬ ਦੀ ਅਦਾਲਤ ਵਿਚ ਪੇਸ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ 14 ਦਿਨ ਲਈ ਜੁਡੀਸੀਅਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ।
ਫੋਟੋ ਕੈਪਸ਼ਨ:ਗ੍ਰਿਫਤਾਰ ਵਿਅਕਤੀ ਪੁਲਿਸ ਪਾਰਟੀ ਨਾਲ।