ਸੇਵਾ ਕੇਂਦਰ ਮੁਲਾਜਮਾਂ ਨੇ ਮੰਗਾਂ ਨੂੰ ਲੈ ਕੇ ਦਿਤਾ ਧਰਨਾ
ਫ਼ਤਹਿਗੜ੍ਹ ਸਾਹਿਬ/ ਅਮਲੋਹ ਅਜੇ ਕੁਮਾਰ
ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾ ਦੇ ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਕੰਪਲੈਕਸ ਅੱਗੇ ਧਰਨਾ ਦਿਤਾ। ਧਰਨੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਸੂਬਾਈ ਆਗੂ ਜਥੇਦਾਰ ਲਖਵੀਰ ਸਿੰਘ ਖਾਲਸਾ ਸੌਂਟੀ ਸਮੇਤ ਕਈ ਪਾਰਟੀ ਆਗੂਆਂ ਨੇ ਸਿਰਕਤ ਕੀਤੀ ਅਤੇ ਮੁਲਾਜਮਾਂ ਦੇ ਸੰਘਰਸ ਦੀ ਹਮਾਇਤ ਕਰਦੇ ਹੋਏ ਸਰਕਾਰ ਨੂੰ ਇਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਤੁਰੰਤ ਸਵਿਕਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਵਲਂੋ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਬੇਰੁਖੀ ਦੀ ਸਖਤ ਅਲੋਚਨਾ ਕਰਦਿਆ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ ਬਾਕੀ ਮੰਗਾਂ ਵੀ ਪਹਿਲ ਦੇ ਅਧਾਰ ਤੇ ਪ੍ਰਵਾਨ ਕਰਕੇ ਮੁਲਾਜਮਾਂ ਵਿਚ ਪਾਈ ਜਾ ਰਹੀ ਬੇਚੈਨੀ ਨੂੰ ਦੂਰ ਕੀਤਾ ਜਾਵੇ।
ਫੋਟੋ ਕੈਪਸਨ: ਧਰਨੇ ਵਿਚ ਸਾਮਲ ਜਥੇਦਾਰ ਲਖਵੀਰ ਸਿੰਘ ਖਾਲਸਾ ਅਤੇ ਹੋਰ।