ਹਿਮਾਚਲ ਵਿਚ ਭਾਰੀ ਬਾਰਿਸਾਂ ਤੇ ਗੜ੍ਹੇਮਾਰੀ ਕਾਰਨ ਸੇਬਾਂ ਦੇ ਹੋਏ ਨੁਕਸਾਨ ਦਾ ਸਰਕਾਰ ਫੌਰੀ ਮੁਆਵਜਾ ਦਵੇ-ਮਾਨ
ਫ਼ਤਹਿਗੜ੍ਹ ਸਾਹਿਬ/ ਅਮਲੋਹ ਅਜੇ ਕੁਮਾਰ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਬੀਤੇ ਦਿਨਾਂ ਵਿਚ ਹਿਮਾਚਲ ਅਤੇ ਪਹਾੜ ਦੇ ਨਾਲ ਲੱਗਦੇ ਪੰਜਾਬ ਵਿਚ ਭਾਰੀ ਬਾਰਿਸ ਅਤੇ ਗੜ੍ਹੇਮਾਰੀ ਹੋਣ ਕਾਰਨ ਹਿਮਾਚਲੀਆ ਦੀ ਸੇਬਾਂ ਦੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਜਿਸ ਲਈ ਹਿਮਾਚਲ ਦੇ ਮੁੱਖ ਮੰਤਰੀ ਨੂੰ ਤੁਰੰਤ ਮਨੁੱਖਤਾ ਦੇ ਅਧਾਰ ‘ਤੇ ਇਨ੍ਹਾਂ ਨੂੰ ਮੁਆਵਜਾ ਦੇਣਾ ਚਾਹੀਦਾ ਹੈ। ਉਨ੍ਹਾਂ ਖੇਤੀ ਕਰਨ ਵਾਲੇ ਪਰਿਵਾਰਾਂ ਨਾਲ ਹਮਦਰਦੀ ਦਾ ਵੀ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਦੋ ਵੀ ਕਿਸੇ ਕੁਦਰਤੀ ਆਫਤ ਵੱਲੋ ਇਥੋ ਦੇ ਨਿਵਾਸੀਆ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਸਰਕਾਰਾਂ ਦਾ ਇਹ ਪਰਮ ਧਰਮ ਫਰਜ ਹੁੰਦਾ ਹੈ ਕਿ ਮਾਲੀ ਅਤੇ ਸਮਾਜਿਕ ਤੌਰ ਤੇ ਪੀੜਤ ਪਰਿਵਾਰਾਂ ਦੀ ਸਰਕਾਰੀ ਖਜਾਨੇ ਵਿਚੋ ਖੁੱਲ੍ਹੇ ਰੂਪ ਵਿਚ ਮਦਦ ਕਰਕੇ ਉਨ੍ਹਾਂ ਦੀ ਬਾਂਹ ਫੜਨ ਪਰ ਦੇਖਣ ਵਿਚ ਆਇਆ ਹੈ ਕਿ ਅਜਿਹੇ ਸਮਿਆ ਤੇ ਅਕਸਰ ਹੀ ਸਰਕਾਰਾਂ ਆਪਣੀ ਜਿੰਮੇਵਾਰੀ ਤੋ ਭੱਜ ਜਾਂਦੀਆ ਹਨ, ਜਦੋਕਿ ਸਮਾਜਿਕ ਜਥੇਬੰਦੀਆ ਤੇ ਹੋਰ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਵਾਲੀਆ ਸਖਸੀਅਤਾਂ ਅਜਿਹੇ ਮੌਕੇ ਆਪਣਾ ਯੋਗਦਾਨ ਪਾਉਦੀਆ ਹਨ। ਉਨ੍ਹਾਂ ਆਸ ਕੀਤੀ ਕਿ ਸਰਕਾਰ ਤੁਰੰਤ ਪੀੜਤਾਂ ਦੀ ਮਦਦ ਦਾ ਐਲਾਨ ਕਰੇਗੀ।
ਫੋਟੋ ਕੈਪਸਨ: ਸਿਮਰਨੀਤ ਸਿੰਘ ਮਾਨ