ਪਿੰਡ ਕਪੂਰਗੜ੍ਹ ਵਿਖੇ ਪ੍ਰਸਾਸ਼ਨ ਨੇ ਬਾਲ ਵਿਆਹ ਰੁਕਵਾਇਆ
ਅਮਲੋਹ(ਅਜੇ ਕੁਮਾਰ)
ਬਾਲ ਵਿਕਾਸ ਪ੍ਰੋਜੈਕਟ ਅਫਸਰ ਅਮਲੋਹ ਹਰਜੀਤ ਕੌਰ ਨੇ ਦੱਸਿਆ ਕਿ ਪਿੰਡ ਕਪੂਰਗੜ੍ਹ ਵਿਖੇ ਬਾਲ ਵਿਆਹ ਹੋਣ ਸੰਬਧੀ ਗੁਪਤ ਸੂਚਨਾ ਮਿਲੀ ਸੀ । ਐਸਡੀਐਮ ਅਮਲੋਹ ਚੇਤਨ ਬੰਗੜ ਦੀ ਅਗਵਾਈ ਹੇਠ ਪੁਲੀਸ ਚੌਕੀ ਰਾਏਪੁਰ ਚੋਬਦਾਰਾ ਦੇ ਅਧਿਕਾਰੀ ਅਤੇ ਬਾਲ ਸੁਰੱਖਿਆ ਦਫਤਰ ਤੋ ਨੇਹਾ ਸਿੰਗਲ਼ਾ ਨੂੰ ਨਾਲ ਲੈ ਕੇ ਮੌਕੇ ‘ਤੇ ਪਹੁੰਚ ਕੇ ਪੜਤਾਲ ਕੀਤੀ ਅਤੇ ਲੜਕੀ ਦੀ ਉਮਰ ਘੱਟ ਪਾਈ ਗਈ। ਉਨ੍ਹਾ ਦੱਸਿਆ ਕਿ ਪ੍ਰੀਵਾਰ ਨੂੰ ਬਾਲ ਵਿਆਹ ਰੋਕੂ ਐਕਟ 2006 ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਇਸ ਐਕਟ ਸਬੰਧੀ ਸਜਾਵਾਂ ਬਾਰੇ ਦੱਸਿਆ ਗਿਆ। ਪ੍ਰੀਵਾਰ ਨੇ ਸਹਿਮਤੀ ਜਤਾਈ ਕਿ ਜਦੋ ਤੱਕ ਲੜਕੀ 18 ਸਾਲ ਦੀ ਨਹੀ ਹੁੰਦੀ ਉਦੋ ਤੱਕ ਲੜਕੀ ਦੀ ਸ਼ਾਦੀ ਨਹੀਂ ਕਰਨਗੇ। ਸੀਡੀਪੀਓ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਬਾਲ ਵਿਆਹ ਸਬੰਧੀ ਜਾਣਕਾਰੀ ਮਿਲਦੀ ਹੈ ਤਾ ਚਾਇਲਡ ਹੈਲਪ ਲਾਈਨ ਨੰਬਰ 1098 ‘ਤੇ ਕਾਲ ਕੀਤੀ ਜਾਵੇ ਜਾ ਸਬੰਧਿਤ ਸੀਡੀਪੀਓ ਦਫਤਰ ਨਾਲ ਸਪੰਰਕ ਕੀਤਾ ਜਾਵੇ । ਇਸ ਟੀਮ ਵਿੱਚ ਜਰਨੈਲ ਸਿੰਘ, ਕੁਲਵੰਤ ਕੌਰ ਅਤੇ ਜਸਵੰਤ ਕੌਰ ਸੁਪਰਵਾਈਜ਼ਰ ਆਦਿ ਸਾਮਲ ਸਨ।