
ਆਖਿਰ ਗੁਰਮੀਤ ਸਿੰਘ ਮੀਤ ਹੇਅਰ ਲੋਕ ਸਭਾ ਹਲਕਾ ਸੰਗਰੂਰ ਸੀਟ ਤੋਂ ਚੋਣ ਜਿੱਤ ਗਿਆ ਹੈ ਦੱਸ ਦਈਏ ਕਿ ਲੋਕ ਸਭਾ ਹਲਕਾ ਸੰਗਰੂਰ ਸੀਟ ਭਗਵੰਤ ਮਾਨ ਲਈ ਸਿਆਸੀ ਵਕਾਰ ਦਾ ਸਵਾਲ ਬਣੀ ਹੋਈ ਸੀ ਜਿਸ ਕਾਰਣ ਭਗਵੰਤ ਮਾਨ ਇਸ ਸੀਟ ਤੇ ਪੂਰਾ ਜ਼ੋਰ ਲਗਾ ਰਹੇ ਸਨ ਉਹਨਾਂ ਇਸ ਸੀਟ ਨੂੰ ਜਿਤਾਉਣ ਲਈ ਲੋਕ ਸਭਾ ਹਲਕਾ ਸੰਗਰੂਰ ਵਿੱਚ ਪੰਜ ਰੋਡ ਸ਼ੋ ਕੀਤੇ, ਪਹਿਲਾ ਰੋਡ ਸ਼ੋ ਸੁਨਾਮ, ਦਿੜਬਾ, ਮਲੇਰਕੋਟਲਾ, ਭਵਾਨੀਗੜ੍ਹ, ਬਰਨਾਲਾ, ਸੰਗਰੂਰ, ਮਹਿਲ ਕਲਾਂ, ਤਪਾ ਵਿਖੇ ਰੋਡ ਸ਼ੋ ਕੀਤੇ, ਅੱਧੀ ਦਰਜਨ ਤੋਂ ਵੱਧ ਰੋਡ ਸ਼ੋ ਕੀਤੇ ਤਾਂ ਕਿ ਗੁਰਮੀਤ ਸਿੰਘ ਮੀਤ ਹੇਅਰ ਚੋਣ ਹਾਰ ਨਾ ਜਾਣ ਤੇ ਉਹਨਾਂ ਦਾ ਸਿਆਸੀ ਵਕਾਰ ਦਾਓ ਤੇ ਨਾ ਲੱਗ ਜਾਏ ਕਿਉਂਕਿ ਲੋਕ ਸਭਾ ਸੰਗਰੂਰ ਸੀਟ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਧੂਰੀ ਵੀ ਇਸੇ ਲੋਕ ਸਭਾ ਸੀਟ ਸੰਗਰੂਰ ਅੰਦਰ ਪੈਂਦਾ ਹੈ ਜਿਸ ਕਾਰਨ ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਛ ਦਾ ਸਵਾਲ ਬਣੀ ਹੋਈ ਸੀ ਤੇ ਆਖਰ ਭਗਵੰਤ ਮਾਨ ਦਾ ਸਿਆਸੀ ਵਕਾਰ ਬਚ ਹੀ ਗਿਆ ਗੁਰਮੀਤ ਸਿੰਘ ਮੀਤ ਹੇਅਰ ਇਥੋਂ ਚੋਣ ਜਿੱਤ ਗਏ ਹਨ।