ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਯੁਸ਼ਮਾਨ ਯੋਜਨਾ ਦੀ ਦਿਕੱਤ ਸਬੰਧੀ ਗੋਸ਼ਾ ਅਤੇ ਹਿਮਾਲਿਆ ਪਰਿਵਾਰ ਨੇ ਮਿਲ ਕੇ ਗੁਹਾਰ ਲਗਾਈ

ਗੁਰਦੀਪ ਸਿੰਘ ਗੋਸ਼ਾ ਭਾਜਪਾ ਸੂਬੇ ਦੇ ਕਾਰੀਆਕਰਤਾ ਅਤੇ ਹਿਮਾਲਿਆ ਪਰਿਵਾਰ ਦਾ ਵਫ਼ਦ ਪੰਜਾਬ ਸੂਬੇ ਦੇ ਰਾਜਪਾਲ ਮਾਣਯੋਗ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਸ਼੍ਰੀ ਦਰਬਾਰ ਸਾਹਿਬ ਦਾ ਸਰੂਪ ਭੇਂਟ ਕੀਤਾ ਗਿਆ ਅਤੇ ਪੰਜਾਬ ਦੇ ਭਖਦੇ ਮਸਲੇ ਬਾਰੇ ਜਾਣੂ ਕਰਵਾਇਆ ਗਿਆ ਕੀ ਮੋਦੀ ਸਰਕਾਰ ਵਲੋ ਆਮ ਲੋੜਵੰਦ ਲੋਕਾਂ ਦੀ ਸੁੱਖ ਸੁਵਿੱਧਾ ਵਾਸਤੇ ਆਯੁਸ਼ਮਾਨ ਯੋਜਨਾ ਨਾਮ ਦੀ ਸਕੀਮ ਜਿਸ ਵਿੱਚ ਓਹਨਾ ਦਾ 5 ਲੱਖ ਤੱਕ ਦਾ ਇਲਾਜ਼ ਮੁਫ਼ਤ ਹੁੰਦਾ ਹੈ ਜਿਸ ਨਾਲ ਲੋੜਵੰਦ ਲੋਕਾਂ ਨੂੰ ਬਹੁਤ ਲਾਭ ਮਿਲਦਾ ਹੈ ਜਿਸ ਵਿਚ ਕੁੱਝ ਹਿੱਸਾ ਸੂਬਾ ਸਰਕਾਰ ਦਾ ਵੀ ਹੁੰਦਾ ਹੈ ਪਰ ਪੰਜਾਬ ਵਿੱਚ ਹਸਪਤਾਲਾਂ ਦਾ ਬਕਾਇਆ ਪੰਜਾਬ ਸਰਕਾਰ ਵਲੋ ਅਦਾ ਨਾ ਕਰਣ ਕਰਕੇ ਲੋਕ ਇਸ ਸੁਵਿੱਧਾ ਤੋ ਵਾਂਝੇ ਹਨ ਜਿਸ ਨਾਲ ਆਮ ਲੋਕ ਅਤੇ ਲੋੜਵੰਦ ਲੋਕ ਇਸ ਸੁਵਿੱਧਾ ਦਾ ਲਾਭ ਨਹੀਂ ਉਠਾ ਰਹੇ ਜਿਸ ਨਾਲ ਆਮ ਜਨਤਾ ਬਹੁਤ ਔਖੀ ਘੜੀ ਵਿੱਚ ਲੰਘ ਰਹੀ ਹੈ ਕਿਰਪਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਬ ਨੂੰ ਕਹਿ ਕੇ ਇਸ ਵੱਲ ਧਿਆਨ ਦਵਾਇਆ ਜਾਵੇ ਤਾਂ ਜੋ ਲੋਕ ਇਸ ਸੁਵਿੱਧਾ ਦਾ ਲਾਭ ਉਠਾ ਸਕਣ ਉਮੀਦ ਕਰਦਾ ਹੈ ਜਿਵੇਂ ਬਾਕੀ ਸੂਬੇ ਇਸ ਯੋਜਨਾ ਦਾ ਲਾਭ ਉਠਾ ਰਹੇ ਹਨ ਓਸੇ ਤਰ੍ਹਾਂ ਪੰਜਾਬ ਸੂਬਾ ਵੀ ਇਸ ਯੋਜਨਾ ਦਾ ਲਾਭ ਲੈ ਸਕਣ ਕਿਉਕਿ ਇਹ ਬਹੁਤ ਗੰਭੀਰ ਮਾਮਲਾ ਹੈ ਉਮੀਦ ਕਰਦਾ ਹਾ ਕੀ ਤੁਸੀ ਇਸ ਗੰਭੀਰ ਮਸਲੇ ਵਾਸਤੇ ਪੰਜਾਬ ਸਰਕਾਰ ਨੂੰ ਚੇਤੇ ਕਰਵਾਉਂਗੇ ਅਤੇ ਇਸ ਮੌਕੇ ਤੇ ਉਚੇਚੇ ਤੌਰ ਤੇ ਸੁਨਿਲਪਾਲ,ਪ੍ਰਫੈਸਰ ਅਮਨਦੀਪ ਸਿੰਘ ਸਰਦਾਰ ਕੇਸਰ ਸਿੰਘ,

ਵਿਸ਼ਾਲ ਗੁਲਾਟੀ,ਅਨਿਲ ਪਾਲ ਮੋਹਤਵਾਰ ਸੱਜਣ ਸ਼ਾਮਿਲ ਸਨ।

Leave a Comment