ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਵਿੱਚ ਇਮਾਨਦਾਰ ਤੇ ਵਿਕਾਸ ਨੂੰ ਤਰਜੀਹ ਦੇਣ ਵਾਲੇ ਉਮੀਦਵਾਰ ਮੈਦਾਨ ਵਿੱਚ ਉਤਾਰੇ : ਰਾਜੂ ਖੰਨਾ

ਵਾਰਡ ਨੰਬਰ 04 ਤੋ ਸੁਖਵਿੰਦਰ ਸਿੰਘ ਕਾਲਾ ਅਰੌੜਾ ਤੇ ਵਾਰਡ ਨੰਬਰ 07 ਤੋਂ ਨੀਨਾ ਸ਼ਾਹੀ ਨੇ ਕਾਗਜ਼ ਕੀਤੇ ਦਾਖਲ।

ਅਮਲੋਹ,11 ਦਸੰਬਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਅਮਲੋਹ ਦੀ ਹੋ ਰਹੀ ਚੋਣ ਵਿੱਚ ਇਮਾਨਦਾਰ ਤੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦੇਣ ਵਾਲੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਜਿਸ ਲਈ ਹਰ ਸ਼ਹਿਰ ਵਾਸੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੇ ਵਿਕਾਸ ਪੱਖੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਵਾਰਡਾਂ ਵਿੱਚੋ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ਼ ਕਰਵਾਉਣੀਆਂ ਚਾਹੀਦੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਦੇ ਵਾਰਡ ਨੰਬਰ 04 ਤੋ ਸੁਖਵਿੰਦਰ ਸਿੰਘ ਕਾਲਾ ਅਰੌੜਾ ਤੇ ਵਾਰਡ ਨੰਬਰ 07 ਤੋਂ ਬੀਬੀ ਨੀਨਾ ਸ਼ਾਹੀ ਦੇ ਕਾਗਜ਼ ਐਸ ਡੀ ਐਮ ਅਮਲੋਹ ਮਨਜੀਤ ਸਿੰਘ ਰਾਜਲਾ ਪਾਸ਼ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜੋ ਸ਼ਹਿਰ ਦੀ ਕਾਇਆ ਕਲਪ ਕੀਤੀ ਦਿਖਾਈਂ ਦੇ ਰਹੀ ਹੈ।ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ। ਉਹਨਾਂ ਅਮਲੋਹ ਸ਼ਹਿਰ ਦੇ ਸਮੁੱਚੇ ਵੱਖ ਵੱਖ ਵਾਰਡਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਜ਼ਲਦ ਪੂਰਾ ਕਰਵਾਉਣ ਲਈ ਇਹਨਾਂ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਾਥ ਦੇਣ ਤਾ ਜੋ ਅਮਲੋਹ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ। ਇਸ ਮੌਕੇ ਤੇ ਉਹਨਾਂ ਨਾਲ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਡਾ ਅਰੁਜਨ ਸਿੰਘ ਪ੍ਰਧਾਨ, ਯੂਥ ਆਗੂ ਕੰਵਲਜੀਤ ਸਿੰਘ ਗਿੱਲ,ਸੀਨੀਅਰ ਆਗੂ ਪਰਮਿੰਦਰ ਸਿੰਘ ਨੀਟਾ ਸੰਧੂ, ਗੁਰਮੇਲ ਸਿੰਘ ਅਮਲੋਹ, ਗੁਰਦੀਪ ਸਿੰਘ ਮੰਡੋਫਲ, ਬਲਤੇਜ ਸਿੰਘ ਅਮਲੋਹ, ਜਥੇਦਾਰ ਹਰਬੰਸ ਸਿੰਘ ਬਡਾਲੀ, ਐਡਵੋਕੇਟ ਸੀਤਲ ਸ਼ਰਮਾ, ਬਲਵੰਤ ਸਿੰਘ ਮਾਨ,ਬਾਬਾ ਗੁਰਦਿਆਲ ਸਿੰਘ, ਬਲਵੰਤ ਸਿੰਘ ਘੁੱਲੂਮਾਜਰਾ,ਹਰਵਿੰਦਰ ਸਿੰਘ ਬਿੰਦਾ ਮਾਜਰੀ, ਗੁਰਪ੍ਰੀਤ ਸਿੰਘ ਗੁਰੀ, ਗੁਰਦੀਪ ਸਿੰਘ ਬੱਬੀ, ਮੋਹਨ ਸਿੰਘ,ਮੱਖਣ ਸਿੰਘ ਅਮਲੋਹ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

ਫੋਟੋ ਕੈਪਸਨ (1) ਨਗਰ ਕੌਂਸਲ ਅਮਲੋਹ ਦੀ ਹੋ ਰਹੀ ਚੋਣ ਲਈ ਵਾਰਡ ਨੰਬਰ 04 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਕਾਲਾ ਅਰੌੜਾ ਐਸ ਡੀ ਐਮ ਅਮਲੋਹ ਮਨਜੀਤ ਸਿੰਘ ਰਾਜਲਾ ਪਾਸ਼ ਕਾਗਜ਼ ਦਾਖਲ ਕਰਨ ਸਮੇਂ ਨਾਲ ਹਨ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ,ਤੇ ਹੋਰ ਆਗੂ।

ਫੋਟੋ ਕੈਪਸਨ (2) ਨਗਰ ਕੌਂਸਲ ਅਮਲੋਹ ਦੀ ਹੋ ਰਹੀ ਚੋਣ ਲਈ ਵਾਰਡ ਨੰਬਰ 07 ਤੋਂ ਐਸ ਡੀ ਐਮ ਅਮਲੋਹ ਮਨਜੀਤ ਸਿੰਘ ਰਾਜਲਾ ਪਾਸ਼ ਕਾਗਜ਼ ਦਾਖਲ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਨੀਨਾ ਸ਼ਾਹੀ, ਨਾਲ ਹਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ ਤੇ ਹੋਰ ਆਗੂ।

ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ

Leave a Comment