ਰਾਏਪੁਰ, 16 ਦਸੰਬਰ, (ਦੀਪਾ ਬਰਾੜ)
ਛਤੀਸਗੜ੍ਹ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਜ਼ਿਲ੍ਹਾ ਬਾਲੋਡ ਜ਼ਿਲ੍ਹੇ ਵਿੱਚ ਟਰੱਕ ਅਤੇ ਕਾਰ ਵਿਚਕਾਰ ਟੱਕਰ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। ਬੀਤੇ ਰਾਤ 12 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਹਾਦਸੇ ਸਮੇਂ ਕਾਰ ਵਿੱਚ ਕਰੀਬ 13 ਲੋਕ ਸਵਾਰ ਸਨ। ਘਟਨਾ ਦੇ ਬਾਅਦ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਮ੍ਰਿਤਕਾਂ ਵਿੱਚ 4 ਔਰਤਾਂ, 1 ਬੱਚਾ ਅਤੇ ਇਕ ਪੁਰਸ਼ ਸ਼ਾਮਲ ਹਨ।
ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਈ ਘੰਟਿਆਂ ਤੋਂ ਬਾਅਦ ਕਾਰ ਵਿਚੋਂ ਫਸੇ ਲੋਕਾਂ ਨੂੰ ਬਾਹਰ ਕੱਢਿਆ। ਕਾਰ ਵਿੱਚ ਸਵਾਰ ਲੋਕ ਡੌਡੀ ਵਿੱਚ ਕੁਭਕਾਰ ਪਰਿਵਾਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਪਿੰਡ ਗੁਰੇਦਾ ਵਾਪਸ ਆ ਰਹੇ ਸਨ। ਹਾਦਸਾ ਭਾਵਨੁਪ੍ਰਤਾਪ-ਦਿੱਲੀ ਰਾਜਹਰਾ ਮੁਖਮਾਰਗ ਉਤੇ ਹੋਇਆ ਜੋ ਡੌਂਡੀ ਥਾਣਾ ਖੇਤਰ ਚੌਰਹਾਪੜਾਵ ਵਿੱਚ ਆਉਂਦਾ ਹੈ।