ਤੇਲ ਦੇ ਟੈਂਕਰ ਨੂੰ ਲੱਗੀ ਅੱਗ-ਡਰਾਈਵਰ ਦਾ ਹੋਇਆ ਬਚਾਓ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

 

ਸਰਹੰਦ-ਪਟਿਆਲਾ ਰੋਡ ‘ਤੇ ਪਿੰਡ ਬਾਗੜੀਆਂ ਨੇੜੇ ਇੱਕ ਤੇਲ ਦੇ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਫ਼ਾਇਰ ਬ੍ਰਿਗੇਡ ਸਰਹਿੰਦ ਦੇ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਤੇਲ ਟੈਂਕਰ ਨੂੰ ਅੱਗ ਲੱਗ ਗਈ ਜਿਸ ‘ਤੇ ਡਰਾਈਵਰ ਸੋਹਨ ਲਾਲ, ਫਾਇਰਮੈਨ ਬਰਿੰਦਰ ਅਤੇ ਪਰਵਿੰਦਰ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਉਨ੍ਹਾਂ ਦਸਿਆ ਕਿ ਇਸ ਤੇਲ ਦੇ ਟੈਂਕਰ ਵਿੱਚ ਡੀਜ਼ਲ ਭਰਿਆ ਹੋਇਆ ਸੀ ਅਤੇ ਇਹ ਪਟਿਆਲਾ ਤੋਂ ਸਰਹੰਦ ਨੂੰ ਆ ਰਿਹਾ ਸੀ। ਟੈਂਕਰ ਚਾਲਕ ਦੀ ਜਾਨ ਬਚ ਗਈ ਜਦ ਕਿ ਟੈਂਕਰ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਗਿਆ। ਉਨ੍ਹਾਂ ਦੱਸਿਆ ਕਿ ਸਰਹੰਦ ਅਤੇ ਪਟਿਆਲਾ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਵਲੋਂ ਅੱਗ ਦੇ ਕਾਰਣਾਂ ਦੀ ਜਾਂਚ ਜਾਰੀ ਹੈ।

 

*ਫੋਟੋ ਕੈਪਸ਼ਨ: ਅੱਗ ਦੀ ਲਪੇਟ ਦਾ ਸਿਕਾਰ ਹੋਇਆ ਤੇਲ ਦਾ ਟੈਂਕਰ।*

Leave a Comment