ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਤੱਕ ਵੱਡੇ ਕਾਫ਼ਲੇ ਸਮੇਤ ਕੀਤਾ ਸਵਾਗਤ
ਅਮਲੋਹ,(ਅਜੇ ਕੁਮਾਰ)
ਨੈਸਲਿਸਟ ਲਿਸਟ ਕਾਂਗਰਸ ਦੇ ਕੌਮੀ ਪ੍ਰਧਾਨ ਧੀਰਜ਼ ਸਰਮਾ ਨੇ ਮੰਡੀ ਗੋਬਿੰਦਗੜ੍ਹ ਨਿਵਾਸੀ ਅਕਾਸਦੀਪ ਸਿੰਘ ਨੂੰ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ, ਜਿਸ ਨਾਲ ਪਾਰਟੀ ਵਰਕਰਾਂ ਅਤੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਪਾਰਟੀ ਨੇ ਸ੍ਰੀ ਅਕਾਸਦੀਪ ਸਿੰਘ ਨੂੰ 5 ਜਿਲ੍ਹੇ ਜਿਨ੍ਹਾਂ ਵਿਚ ਫ਼ਤਹਿਗੜ੍ਹ ਸਾਹਿਬ, ਮੁਹਾਲੀ, ਪਟਿਆਲਾ, ਲੁਧਿਆਣਾ ਅਤੇ ਚੰਡੀਗੜ੍ਹ ਦਾ ਇੰਚਾਰਜ਼ ਵੀ ਨਿਯੁਕਤ ਕੀਤਾ ਹੈ। ਨਵੀ ਦਿਲੀ ਵਿਚ ਨਿਯੁਕਤੀ ਪੱਤਰ ਹਾਸਲ ਕਰਨ ਉਪਰੰਤ ਉਹ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੱਤਮੱਸਤਕ ਹੋਏ ਜਿਸ ਉਪਰੰਤ ਕਾਫ਼ਲੇ ਦੇ ਰੂਪ ਵਿਚ ਆਪਣੇ ਸਹਿਰ ਮੰਡੀ ਗੋਬਿੰਦਗੜ੍ਹ ਤੱਕ ਪਹੁੰਚੇ। ਇਸ ਮੌਕੇ ਅਮਨਦੀਪ ਸਿੰਘ, ਲਵਪ੍ਰੀਤ ਭੱਲਾ, ਜਤਿੰਦਰ ਸਿੰਘ ਜੱਗਾ, ਸੁਮਨ ਝੁੱਗ, ਵਿਸਵ ਨਾਥ, ਪ੍ਰਿੰਸ ਸਿੰਘ, ਨਿਖਲ ਝੁੱਗ, ਸੁਖਵਿੰਦਰ ਸਿੰਘ ਸੋਨੂੰ, ਲਵਪ੍ਰੀਤ ਸਿੰਘ ਅਤੇ ਪਰਮਿੰਦਰ ਸਰਮਾ ਆਦਿ ਮੌਜੂਦ ਸਨ ਜਿਨ੍ਹਾਂ ਇਸ ਨਿਯੁਕਤੀ ਦਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗਲਬਾਤ ਕਰਦਿਆ ਅਕਾਸਦੀਪ ਸਿੰਘ ਨੇ ਕਿਹਾ ਕਿ ਆਉਂਣ ਵਾਲੇ ਸਮੇੀ ਵਿਚ ਮਹਿਨਤੀ ਵਰਕਰਾਂ ਨੂੰ ਅੱਗੇ ਲਿਆਦਾ ਜਾਵੇਗਾ।
*ਫ਼ੋਟੋ ਕੈਪਸਨ: ਅਕਾਸਦੀਪ ਸਿੰਘ ਕੌਮੀ ਪ੍ਰਧਾਨ ਧੀਰਜ਼ ਸਰਮਾ ਤੋਂ ਨਿਯੁਕਤੀ ਪੱਤਰ ਹਾਸਲ ਕਰਦੇ ਹੋਏ।*
*ਫ਼ੋਟੋ ਕੈਪਸਨ: ਅਕਾਸਦੀਪ ਸਿੰਘ ਦਾ ਸਵਾਗਤ ਕਰਦੇ ਹੋਏ ਪਤਵੰਤੇ।*