ਫਰਵਰੀ 10 (ਜਗਜੀਤ ਸਿੰਘ)ਅਨਾਜ ਮੰਡੀ ਸਰਹੰਦ ਵਿਖੇ ਇੱਕ ਟਾਇਰਾਂ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਟਾਇਰਾਂ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਮਾਰਕੀਟ ਵਿੱਚ ਰਹਿੰਦੇ ਲੋਕਾਂ ਵੱਲੋਂ ਅੱਗ ਬੁਝਾਉਣ ਦਾ ਬਹੁਤ ਯਤਨ ਕੀਤਾ ਗਿਆ ਪ੍ਰੰਤੂ ਅਸਫਲ ਰਹੇ। ਫਾਇਰ ਬ੍ਰਿਗੇਡ ਦੀ ਗੱਡੀ ਆਉਣ ‘ਤੇ ਹੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਪ੍ਰੰਤੂ ਉਸ ਸਮੇਂ ਤੱਕ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ ਸੀ। ਆਪ ਵਲੰਟੀਅਰ ਦਿਲਪ੍ਰੀਤ ਸਿੰਘ ਭੱਟੀ ਅਤੇ ਰਮੇਸ਼ ਕੁਮਾਰ ਸੋਨੂੰ ਨੇ ਦੱਸਿਆ ਕਿ ਸਰਹਿੰਦ ਅਨਾਜ ਮੰਡੀ ਵਿਖੇ ਰਾਜੂ ਨਾਮ ਦੇ ਵਿਅਕਤੀ ਦੀ ਟਾਇਰਾਂ ਦੀ ਦੁਕਾਨ ਸੀ ਜਿਸ ਨੂੰ ਅਚਾਨਕ ਹੀ ਰਾਤ10 ਵਜੇ ਦੇ ਕਰੀਬ ਅੱਗ ਲੱਗ ਗਈ, ਜਿਸ ਨਾਲ ਉਸ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਵਿਧਾਇਕ ਲਖਬੀਰ ਸਿੰਘ ਰਾਏ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਸਦਕਾ ਪੀੜਿਤ ਵਿਅਕਤੀ ਦੀ 10 ਹਜਾਰ ਰੁਪਏ ਨਾਲ ਮਾਲੀ ਮੱਦਦ ਕੀਤੀ ਗਈ। ਪੀੜਤ ਰਾਜੂ ਨੇ ਵਿਧਾਇਕ ਰਾਏ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।
*ਫੋਟੋ ਕੈਪਸ਼ਨ: ਪੀੜਤ ਰਾਜੂ ਗਲਬਾਤ ਕਰਦਾ ਹੋਇਆ*