ਪਹਿਲੇ ਦਿਨ ਹੀ ਹਜ਼ਾਰਾਂ ਸਰਧਾਲੂਆਂ ਸਮੇਤ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਹੋਈਆਂ ਸਾਮਲ
ਅਮਲੋਹ,(ਅਜੇ ਕੁਮਾਰ)
ਗਊ ਸੇਵਾ ਸੰਮਤੀ ਅਮਲੋਹ ਵੱਲੋਂ ਸ੍ਰੀ ਰਾਮ ਲੀਲਾ ਭਵਨ, ਬੁੱਗਾ ਅੱਡਾ ਅਮਲੋਹ ਵਿਚ ਗਊ ਸ਼੍ਰੀ ਰਾਮ ਕਥਾ ਦੀ ਸੁਰੂਆਤ ਕੀਤੀ ਗਈ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਅਤੇ ਗਊ ਸੇਵਾ ਸੰਮਤੀ ਦੇ ਅਹੁੱਦੇਦਾਰਾਂ ਨੇ ਗਊ ਪੂਜਨ ਅਤੇ ਬਿਆਸ ਗੱਦੀ ਪੂਜਨ ਦੀ ਰਸਮ ਨਾਲ ਇਸ ਦੀ ਸੁਰੂਆਤ ਕੀਤੀ। ਬਾਅਦ ਵਿਚ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ ਨੇ ੂਆਤ ਕੀਤੀ। ਗਊਸ਼ਾਲਾ ਅਮਲੋਹ ਦੇ ਪੁਜਾਰੀ ਪੰਡਤ ਰਵਿੰਦਰ ਰਵੀ ਨੇ ਮੰਤਰਾਂ ਦਾ ਉਚਾਰਣ ਕੀਤਾ। ਇਸ ਮੌਕੇ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਗਊਸ਼ਾਲਾ ਅਮਲੋਹ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਪ੍ਰਧਾਨ ਸਿਵ ਕੁਮਾਰ ਗਰਗ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ ਗਰਗ, ਸੰਮਤੀ ਦੇ ਮੀਤ ਪ੍ਰਧਾਨ ਐਸਡੀਓ ਸੰਜੀਵ ਧੀਰ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਰਾਮ ਮੰਦਰ ਟਰੱਸਟ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜ਼ਾਨਚੀ ਸਿਵ ਕੁਮਾਰ ਗੋਇਲ, ਰਾਮ ਲੀਲਾ ਹਾਲ ਦੇ ਪ੍ਰਧਾਨ ਰਾਜ ਪਾਲ ਗਰਗ, ਰਾਮ ਲੀਲਾ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ੍ਹ, ਵੈਦਿਕ ਸਨਾਤਨ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਕ੍ਰਿਸ਼ਨਾ ਮੰਦਰ ਅਮਲੋਹ ਦੇ ਸਰਪਰਸਤ ਰਮੇਸ ਗੁਪਤਾ, ਸਿਵ ਮੰਦਰ ਕਮੇਟੀ ਦੇ ਬੋਬੀ ਸੇਢਾ, ਸੁਭਾਸ਼ ਜੋਸ਼ੀ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਮਦਨ ਮੋਹਨ ਅਬਰੋਲ, ਬੱਬੀ ਡੰਗ, ਭੂਸ਼ਨ ਗਰਗ, ਚਮਨ ਲਾਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਜਨਰਲ ਸਕੱਤਰ ਚਰਨਜੀਤ ਅਬਰੋਲ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਤਿੰਦਰ ਕਰਕਰਾ, ਐਡਵੋਕੇਟ ਮੈਯਿੰਕ ਸ਼ਰਮਾ, ਐਡਵੋਕੇਟ ਸੁਭਾਸ਼ ਲੁਟਾਵਾ, ਰਿਟ. ਮੈਨੇਜਰ ਭੂਸ਼ਨ ਸਰਮਾ, ਪੈਨਸਨਰਜ਼ ਐਸੋਸੀਏਸ਼ਨ ਦੇ ਮਾਸਟਰ ਹਾਕਮ ਰਾਏ, ਜਵਾਲਾ ਦੇਵੀ ਚੰਭਾ ਮੱਲ ਟਰੱਸਟ ਦੇ ਚੇਅਰਮੈਨ ਰਾਮ ਸਰਨ ਸੂਦ, ਕੌਂਸਲਰ ਪੂਨਮ ਜਿੰਦਲ, ਸਾਬਕਾ ਕੌਂਸਲਰ ਰਕੇਸ ਬੱਬਲੀ, ਰਿਟ.ਐਕਸੀਅਨ ਅਨਿਲ ਸੂਦ, ਰਿਟ. ਮੁਖਅਧਿਆਪਕ ਮੁਕੇਸ਼ ਸੂਦ, ਰਿਟ. ਲੈਕਚਰਾਰ ਮਾਸਟਰ ਧਰਮ ਸਿੰਘ ਰਾਈਏਵਾਲ, , ਸਵਰਨਜੀਤ ਸਿੰਘ ਸੇਠੀ, ਜੋਗਿੰਦਰਪਾਲ ਫੈਜੂਲਾਪੁਰੀਆ, ਰਜਨੀਸ਼ ਡੱਲਾ, ਅਜੇ ਕੁਮਾਰ,ਗੁਰਚਰਨ ਸਿੰਘ ਜੰਜੂਆਂ, ਜਗਦੀਪ ਸਿੰਘ ਮਾਨਗੜ੍ਹ, ਹਰਮੇਸ਼ ਕੁਮਾਰ, ਅਨਿਲ ਕੁਮਾਰ, ਗਿਆਨ ਚੰਦ ਗੁਪਤਾ, ਅਤੇ ਅਸ਼ੋਕ ਮਿੱਤਲ ਆਦਿ ਹਾਜ਼ਰ ਸਨ। ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ ਨੇ ਆਪਣੇ ਪ੍ਰਵਚਨਾਂ ਵਿਚ ਰਾਮ ਕਥਾ ਦਾ ਜਿਕਰ ਕਰਦਿਆ ਸਾਂਬਰੀ ਅਤੇ ਮੀਰਾ ਦਾ ਪ੍ਰਸੰਗ ਵਿਸਥਾਰ ਵਿਚ ਦਸਿਆ। ਉਨ੍ਹਾਂ ਗਊ ਮਾਤਾ ਦੀ ਕਥਾ ਦਾ ਜਿਕਰ ਕਰਦਿਆ ਕਿਹਾ ਕਿ ਦੇਸੀ ਗਊ ਮਾਤਾ ਦਾ ਗੌਬਰ, ਮੂੰਤਰ ਅਤੇ ਦੁੱਧ ਸਾਡੇ ਲਈ ਬਹੁਤ ਹੀ ਲਾਹੇਵੰਦ ਹੈ ਪ੍ਰੰਤੂ ਦੁਖ ਦੀ ਗੱਲ ਹੈ ਕਿ ਇਸ ਨੂੰ ਕੁਝ ਲੋਕਾਂ ਵਲੋਂ ਬਹੁਤ ਹੀ ਕਸਟ ਦੇ ਕੇ ਮੌਤ ਦਾ ਸਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਰਗਾਈਨਿਕ ਖੇਤੀ ਦਾ ਜਿਕਰ ਕਰਦਿਆ ਕਿਹਾ ਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਪਾਣੀ, ਹਵਾ ਅਤੇ ਧਰਤੀ ਦੀ ਮਹੱਤਤਾ ਬਾਰੇ ਮਾਰਗ ਵਿਖਾਇਆ ਹੈ ਪ੍ਰੰਤੂ ਅਸੀ ਧਰਤੀ ਮਾਤਾ ਨੂੰ ਜਹਿਰੀਲੀਆ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਨਾਲ ਗੰਧਲਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਗਊ ਪੂਜਾ ਸਭ ਤੋਂ ਉਤਮ ਪੂਜਾ ਹੈ। ਇਸ ਮੌਕੇ ਚਾਹ, ਲੱਡੂ ਅਤੇ ਬਰੈਡ ਪਕੌੜਿਆ ਦਾ ਲੰਗਰ ਵੀ ਚਲਾਇਆ ਗਿਆ। ਇਥੇ ਇਹ ਵਰਨਣਯੋਗ ਹੈ ਕਿ ਸਮਾਗਮ ਵਿਚ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧਾਂ ਤੋਂ ਇਲਾਵਾ ਕੀਰਤਨ ਮੰਡਲੀਆਂ ਨੇ ਵੀ ਭਾਗ ਲਿਆ।
*ਫ਼ੋਟੋ ਕੈਪਸਨ: ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ ਪ੍ਰਵਚਨ ਕਰਦੇ ਹੋਏ।*
*ਫ਼ੋਟੋ ਕੈਪਸਨ: ਆਰਤੀ ਦੀ ਰਸਮ ਵਿਚ ਸਾਮਲ ਧਾਰਮਿਕ ਸੰਸਥਾਵਾਂ ਦੇ ਕਾਰਕੁੰਨ।*