
ਨਿਰੰਕਾਰੀ ਸਤਿਸੰਗ ਭਵਨ ਅਮਲੋਹ ‘ਚ ਹੋਇਆ ਧਾਰਮਿਕ ਸਮਾਗਮ
ਅਮਲੋਹ,(ਅਜੇ ਕੁਮਾਰ)
ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਸਦਕਾ ਨਿਰੰਕਾਰੀ ਸਤਿਸੰਗ ਭਵਨ ਅਮਲੋਹ ਵਿਚ ਵਿਸ਼ਾਲ ਰੂਪ ਵਿਚ ਸਤਿਸੰਗ ਕਰਵਾਇਆ ਗਿਆ ਜਿਸ ਵਿਚ ਗਿਆਨ ਪ੍ਰਚਾਰਕ ਜੋਗਿੰਦਰ ਕੌਰ ਨੇ ਵਿਸੇਸ਼ ਰੂਪ ਵਿਚ ਸਿਰਕਤ ਕੀਤੀ। ਸੰਗਤਾਂ ਨੂੰ ਸੰਬੋਧਨ ਕਰਦਿਆ ਉਨ੍ਹਾਂ ਗੁਰੂਆਂ ਦੇ ਦਰਸਾਏ ਮਾਰਗ ਉਪਰ ਚਲਦੇ ਹੋਏ ਨਿਰੰਕਾਰੀ ਮਿਸ਼ਨ ਬਾਰੇ ਵਿਸਥਾਰ ‘ਚ ਚਾਨਣਾ ਪਾਇਆ ਅਤੇ ਲੋੜਵੰਦਾਂ ਦੀ ਨਿਸਕਾਮ ਸੇਵਾ ਲਈ ਅਗੇ ਆਉਂਣ ਦੀ ਅਪੀਲ ਕੀਤੀ। ਉਨ੍ਹਾਂ ਆਪਸੀ ਪ੍ਰੇਮ ਅਤੇ ਪਿਆਰ ਵਧਾਉਂਣ ਅਤੇ ਗੁਰੂ ਪ੍ਰਤੀ ਸਰਧਾ ਰੱਖ ਕੇ ਨਿਰੰਕਾਰ ਪਿਤਾ ਦੇ ਹੁਕਮਾਂ ਨੂੰ ਸਿਰਮੱਥੇ ਪ੍ਰਵਾਨ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਨਿਰੰਕਾਰ ਹਰ ਥਾਂ ਮੌਜੂਦ ਹੈ ਇਸ ਲਈ ਕਿਸੇ ਨਾਲ ਵਧੀਕੀ ਨਹੀਂ ਕਰਨੀ ਚਾਹੀਦੀ ਸਗੋ ਪਿਆਰ ਅਤੇ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ। ਬਾਅਦ ਵਿਚ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਅਮਲੋਹ ਦੇ ਮੁੱਖੀ ਰਿਟ. ਤਹਿਸੀਲਦਾਰ ਜਸਪਾਲ ਸਿੰਘ, ਸੰਚਾਲਕ ਜਗਤਾਰ ਸਿੰਘ ਅਤੇ ਸਿਖਸਕ ਨਾਜ਼ਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਸਮੇਤ ਪਤਵੰਤਿਆਂ ਨੇ ਸਿਰਕਤ ਕੀਤੀ।
ਫ਼ੋਟੋ ਕੈਪਸਨ: ਸਮਾਗਮ ਦੌਰਾਨ ਗਿਆਨ ਪ੍ਰਚਾਰਕ ਜੋਗਿੰਦਰ ਕੌਰ ਪ੍ਰਵਚਨ ਕਰਦੇ ਹੋਏ।
ਫ਼ੋਟੋ ਕੈਪਸਨ: ਸਮਾਗਮ ਵਿਚ ਸਾਮਲ ਸਰਧਾਲੂ।