
ਸਹਿਰ ‘ਚ ਸਫ਼ਾਈ ਕਾਰਜਾਂ ਨੂੰ ਮੁੱਖ ਰੱਖ ਕੇ ਕੌਂਸਲ ਨੇ ਨਾਈਟ ਸਵੀਪਿੰਗ ਮੁਹਿੰਮ ਚਲਾਈ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਸਫਾਈ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਨਾਈਟ ਸਵੀਪਿੰਗ ਦੀ ਮੁਹਿੰਮ ਸਰਹਿੰਦ ਮੰਡੀ ਦੇ ਬਾਜ਼ਾਰ ਤੋਂ ਚਲਾਈ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਨਾਈਟ ਸਵੀਪਿੰਗ ਸ਼ੁਰੂ ਕਰਨ ਦਾ ਉਦੇਸ਼ ਹੈ ਕਿ ਸਵੇਰੇ ਸੈਰ ਲਈ ਆਉਣ ਜਾਣ ਵਾਲੇ ਹਰੇਕ ਨਾਗਰਿਕ ਨੂੰ ਸਵੱਛ ਅਤੇ ਸਾਫ਼ ਵਾਤਾਵਰਨ ਮਿਲ ਸਕੇ। ਕੌਂਸਲ ਅਧਿਕਾਰੀਆਂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿਚੋ ਨਿਕਲਣ ਵਾਲੇ ਕੁੜੇ ਨੂੰ ਗਲੀਆਂ ਸੜਕਾਂ ਅਤੇ ਖਾਲੀ ਪਲਾਟਾਂ ਵਿੱਚ ਨਾ ਸੁੱਟਿਆ ਜਾਵੇ ਸਗੋਂ ਘਰਾਂ ਵਿੱਚੋਂ ਨਿਕਲਣ ਵਾਲੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਨਗਰ ਕੌਂਸਲ ਵੱਲੋਂ ਚਲਾਈਆਂ ਗਈਆਂ ਡੋਰ ਟੂ ਡੋਰ ਗੱਡੀਆਂ ਵਿੱਚ ਪਾਇਆ ਜਾਵੇ।
ਫ਼ੋਟੋ ਕੈਪਸਨ: ਕੌਂਸਲ ਵਲੋਂ ਚਲਾਈ ਗਈ ਨਾਈਟ ਸਵੀਪਿੰਗ ਮੁਹਿੰਮ ਦਾ ਦ੍ਰਿਸ਼।