ਗਊ ਸੇਵਾ ਸਮਿਤੀ ਨੇ ਗਊਸ਼ਾਲਾ ਅਮਲੋਹ ‘ਚ ਮਨਾਇਆ ਮੱਸਿਆ ਦਾ ਦਿਹਾੜਾ
ਅਮਲੋਹ(ਅਜੇ ਕੁਮਾਰ)
ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਦੀ ਅਗਵਾਈ ਹੇਠ ਮੱਸਿਆ ਦਾ ਦਿਹਾੜਾ ਗਊ ਪੂਜਾ ਕਰਕੇ ਮਨਾਇਆ ਗਿਆ ਜਿਸ ਵਿਚ ਸ਼ਹਿਰ ਦੇ ਪਤਵੰਤਿਆਂ ਨੇ ਸਿਰਕਤ ਕੀਤੀ। ਪੂਜਾ ਦੀ ਰਸਮ ਅਮਿਤ ਕੁਮਾਰ ਲੁਟਾਵਾ,ਸੁਰੇਸ ਕੁਮਾਰ ਲੁਟਾਵਾ ਅਤੇ ਸਵਰਨਾ ਰਾਣੀ ਨੇ ਕੀਤੀ। ਮੰਦਰ ਦੇ ਪੁਜਾਰੀ ਰੋਸ਼ਨ ਲਾਲ ਸਰਮਾ ਨੇ ਮੰਤਰਾਂ ਦਾ ਉਚਾਰਣ ਕੀਤਾ। ਸਮਾਗਮ ਵਿਚ ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਜਨਰਲ ਸਕੱਤਰ ਮਾਸਟਰ ਰਾਜੇਸ਼ ਕੁਮਾਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਯੁਗਲ ਕਿਸੋਰ ਗੋਇਲ, ਪੱਪੀ ਤੱਗੜ, ਮਨਜੀਤ ਸਿੰਘ ਮਨੀ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜ਼ਾਨਚੀ ਸਿਵ ਕੁਮਾਰ ਗੋਇਲ, ਅਜੇ ਕੁਮਾਰ ਅਤੇ ਸੰਜੇ ਰਜਨੀ ਬੇਦੀ,ਰਜਨੀ ਬਾਲਾ,ਰੀਟਾ ਰਾਣੀ,ਬਬੀਤਾ ਸ਼ਰਮਾ, ਜੁਗਲ ਕਿਸ਼ੋਰ ਗੋਇਲ ਆਦੀ ਨੇ ਸਿਰਕਤ ਕੀਤੀ। ਸ੍ਰੀ ਸੂਦ ਨੇ ਦਸਿਆ ਕਿ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਗਊਸ਼ਾਲਾ ਵਿਚ ਗਊਪੂਜਾ ਨਾਲ ਮਨਾਈ ਜਾਦੀ ਹੈ ਜਿਸ ਵਿਚ ਨਗਰ ਖੇੜੇ ਦੀ ਖੁਸ਼ੀ ਅਤੇ ਸ਼ਾਂਤੀ ਦੀ ਅਰਦਾਸ ਕੀਤੀ ਜਾਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਪ੍ਰੀਵਾਰ ਦੀ ਸੁੱਖ ਸ਼ਾਂਤੀ ਲਈ ਇਸ ਪ੍ਰੋਗਰਾਮ ਵਿਚ ਪੂਜਾ ਕਰਵਾ ਸਕਦਾ ਹੈ। ਬਾਅਦ ਵਿਚ ਬਰਫ਼ੀ, ਸਮੋਸੇ ਅਤੇ ਫ਼ਲਾਂ ਦਾ ਪ੍ਰਸ਼ਾਦ ਵੰਡਿਆ ਗਿਆ।
ਫ਼ੋਟੋ ਕੈਪਸਨ: ਗਊ ਪੂਜਾ ਕਰਵਾਉਂਦੇ ਹੋਏ ਸੁਰੇਸ਼ ਕੁਮਾਰ ਲੁਟਾਵਾ, ਸਮਿਤੀ ਦੇ ਅਹੁੱਦੇਦਾਰ ਅਤੇ ਪਤਵੰਤੇ।