ITN National

इंडियन टीवी न्यूज

Advertisement

ਇਫਕੋ ਵੱਲੋਂ ਵਿਸ਼ਵ ਦਾਲਾਂ ਦਿਵਸ ਮੌਕੇ ਪਹੇੜੀ ਦੀ ਸਹਿਕਾਰੀ ਸਭਾ ‘ਚ ਕਿਸਾਨ ਸਭਾ ਦਾ ਆਯੋਜਨ

```

ਅਮਲੋਹ,(ਅਜੇ ਕੁਮਾਰ)

 

ਵਿਸ਼ਵ ਦਾਲਾਂ ਦਿਵਸ ਮੌਕੇ ਦੇਸ਼ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਪਿੰਡ ਪਹੇੜੀ ਦੀ ਬਹੁ-ਮੰਤਵੀ ਸਹਿਕਾਰੀ ਸਭਾ ਵਿੱਚ ਕਿਸਾਨ ਸਭਾ ਦਾ ਆਯੋਜਨ ਕੀਤਾ ਗਿਆ, ਜਿਥੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਇਫਕੋ ਦੇ ਜ਼ਿਲ੍ਹਾ ਮੈਨੇਜਰ ਹਿਮਾਂਸ਼ੂ ਜੈਨ ਨੇ ਇਫਕੋ ਸਾਗਰੀਕਾਂ ਤਰਲ, ਨੈਨੋ ਖਾਦਾਂ ਅਤੇ ਤਰਲ ਕਨਸੋਰਸ਼ਿਆ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਾਣੇਦਾਰ ਖਾਦ ਯੂਰੀਆ ਦੇ ਤੀਸਰਾ ਬੈਗ ਦੀ ਥਾਂ ਨੈਨੋ ਯੂਰੀਆ ਤਰਲ ਜਿਸ ਵਿੱਚ ਕਿ 20 ਫੀਸਦੀ ਨਾਈਟਰੋਜਨ ਹੈ ਵਿੱਚ 125 ਲੀਟਰ ਪਾਣੀ ਵਿੱਚ ਮਿਲਾ ਕੇ ਨੇਪਸੇਕ ਸਪਰੇਅਰ ਨਾਲ ਸਪਰੇਅ ਕੀਤੀ ਜਾ ਸਕਦੀ ਹੈ ਜੋ ਕਿ ਜ਼ਿਆਦਾ ਲਾਹੇਬੰਦ ਸਾਬਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਡਰੋਨ ਨਾਲ 10 ਲੀਟਰ ਪਾਣੀ ਵਿੱਚ ਨੈਨੋ ਯੂਰੀਆ ਮਿਲਾ ਕੇ ਵੀ ਸਪਰੇ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੱਕੀ ਅਤੇ ਦਾਲਾਂ ਦੀ ਬਿਜਾਈ ਤੋਂ ਪਹਿਲਾਂ ਨੈਨੋ ਡੀਏਪੀ ਦੀ 5 ਮਿਲੀ ਲੀਟਰ ਪ੍ਰਤੀ ਕਿਲੋ ਦੇ ਹਿਸਾਂਬ ਨਾਲ ਬੀਜ ਸੋਧ ਕਰਕੇ ਮੱਕੀ ਦੀ ਬਿਜਾਈ ਕਰਕੇ ਵਧਿਆ ਝਾੜ ਲਿਆ ਜਾ ਸਕਦਾ ਹੈ। ਇਸ ਮੌਕੇ ਸਭਾ ਦੇ ਸਕੱਤਰ ਬਲਵਿੰਦਰ ਸਿੰਘ ਅਤੇ ਸੇਲਜ਼ਮੈਨ ਮਨਜੀਤ ਸਿੰਘ ਆਦਿ ਹਾਜ਼ਰ ਸਨ।

 

*ਫੋਟੋ ਕੈਪਸ਼ਨ: ਅਧਿਕਾਰੀ ਕਿਸਾਨ ਸਭਾ ਦੌਰਾਨ ਜਾਣਕਾਰੀ ਦਿੰਦੇ ਹੋਏ।*

Leave a Reply

Your email address will not be published. Required fields are marked *